
ਸੰਦੌੜ, 5 ਅਗਸਤ (ਹਰਮਿੰਦਰ ਭੱਟ) – ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਸ਼ਹੀਦ ਕਿਰਨਜੀਤ ਕੌਰ ਦੀ 12 ਅਗਸਤ ਨੂੰ ਮਹਿਲ ਕਲਾਂ ਵਿਖੇ ਮਨਾਈ ਜਾਣ ਵਾਲ਼ੀ ਬਰਸੀ ਵਿੱਚ ਸ਼ੇਰਪੁਰ ਤੋਂ ਇੱਕ ਵੱਡਾ ਕਾਫਲਾ ਜਾਏਗਾ।ਯੂਨੀਅਨ ਦੇ ਬਲਾਕ ਪ੍ਰਧਾਨ ਸz: ਕਰਮਜੀਤ ਸਿੰਘ ਛੰਨਾ ਨੇ ਅਲੀਪੁਰ ਖਾਲਸਾ ਵਿਖੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਬੀ ਕਰਮਜੀਤ ਕੌਰ ਨੇ ਆਪਣੀ ਜਾਨ ਤਾਂ ਦੇ ਦਿੱਤੀ, ਪਰ ਗੁੰਡਿਆਂ ਅੱਗੇ ਬੇਵਸੀ ਜਾਹਰ ਨਹੀਂ ਕੀਤੀ ਅਤੇ ਨਾ ਹੀ ਹਾਰ ਮੰਨੀ। ਉਹਨਾਂ ਕਿਹਾ ਕਿ ਅਜਿਹੀਆਂ ਧੀਆਂ ਸਾਡੇ ਸਮਾਜ ਲਈ ਮਾਣ ਹਨ।ਇਸ ਲਈ ਕਿਰਨਜੀਤ ਕੌਰ ਦੀ ਬਰਸੀ ਮਨਾਉਣਾ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨਾਲ਼ ਜੁੜੇ ਰਹਿਣ ਦਾ ਇੱਕ ਸਾਧਨ ਹੈ। ਉਹਨਾਂ ਕਿਹਾ ਕਿ ਜਿੱਥੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਸੰਕਟ ਮਾਰੇ ਕਿਸਾਨ ਅਤੇ ਮਜ਼ਦੂਰ ਭਰਾਵਾਂ ਦੇ ਹਿਤਾਂ ਦੀ ਖਾਤਰ ਲੜਾਈ ਲੜਦੀ ਹੈ ਉੱਥੇ ਹੀ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਦੇ ਖਿਲਾਫ਼ ਲੜਨਾ ਵੀ ਯੂਨੀਅਨ ਦੇ ਏਜੰਡਿਆਂ ਵਿੱਚ ਸ਼ਾਮਲ ਹੈ।
Punjab Post Daily Online Newspaper & Print Media