Friday, October 2, 2026

ਫਾਰੂਕ ਅਹਿਮਦ ਅਨਸਾਰੀ ਦਾ ਚੰਡੀਗੜ੍ਹ ਤੋਂ ਮਾਲੇਰਕੋਟਲਾ ਪੁੱਜਣ ‘ਤੇ ਕੀਤਾ ਭਰਵਾਂ ਸਵਾਗਤ

PPN1208201507ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਬਣੇ ਮਾਲੇਰਕੋਟਲਾ ਨਿਵਾਸੀ ਕੌਂਸਲਰ ਫਾਰੂਕ ਅਹਿਮਦ ਅਨਸਾਰੀ ਦਾ ਚੰਡੀਗੜ੍ਹ ਤੋਂ ਮਾਲੇਰਕੋਟਲਾ ਪਹੁੰਚਣ ‘ਤੇ ਭਰਪੂਰ ਸਵਾਗਤ ਕੀਤਾ ਗਿਆ। ਸਥਾਨਕ ਕਾਰਨੈਟ ਕੈਫੇ ਵਿਖੇ ਸਵਾਗਤ ਇਕੱਠੇ ਹੋਏ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਹਾਰ ਪਹਿਨਾਉਣ ਉਪਰਾਂਤ ਮਿਠਾਈ ਖਿਲਾ ਕੇ ਕੀਤਾ। ਸੰਨ 2008 ਤੋਂ 2015 ਤੱਕ ਸਥਾਨਕ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਜਨਾਬ ਫਾਰੂਕ ਅਹਿਮਦ ਅਨਸਾਰੀ ਨੇ ਕਿਹਾ ਕਿ ਸਥਾਨਕ ਸਾਬਕਾ ਕਾਂਗਰਸੀ ਵਿਧਾਇਕ ਮੈਡਮ ਰਜ਼ੀਆ ਸੁਲਤਾਨਾ ਦੀ ਪ੍ਰੇਰਨਾ ਸਦਕਾ ਪਾਰਟੀ ਲਈ ਕੰਮ ਕਰਦੇ ਹੋਏ ਅੱਜ ਉਹ ਇੱਥੇ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅੱਗੇ ਨੂੰ ਵੀ ਉਹ ਪਾਰਟੀ ਦੀ ਮਜ਼ਬੂਤੀ ਅਤੇ ਬੇਹਤਰੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਨਵੇਂ ਬਣੇ ਜਿਲਾ ਜਨਰਲ ਸਕੱਤਰ ਮੁਜੱਮਲ ਅਲੀ ਖਾਨ ਸ਼ੇਰਵਾਨੀ, ਚੌਧਰੀ ਮੁਹੰਮਦ ਸ਼ਕੀਲ, ਗਨੀ ਗੌਂਸਪੁਰਾ, ਜਾਵੇਦ ਦੁਗਨੀ, ਯੂਨਸ ਮੁੰਨਾ, ਐਡਵੋਕੇਟ ਇਜ਼ਾਜ਼ ਆਲਮ, ਅਬਦੁਲ ਰੱਜਾਕ ਜਾਕੀ, ਸ਼ਹਿਬਾਜ਼ (ਹਨੀ), ਮੁਹੰਮਦ ਅਨਵਰ ਕਿਲਾ, ਅਨਵਾਰ ਬਬਲੀ, ਮੁਹੰਮਦ ਇਮਰਾਨ, ਮੁਹੰਮਦ ਨਈਮ, ਅਤੇ ਹੋਰ ਕਾਂਗਰਸੀ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply