ਮਲੇਰਕੋਟਲਾ/ ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਸਿੱਖਿਆ ਵਿਭਾਗ ਦੀਆਂ 61ਵੀਆਂ ਜਿਲਾ ਸੰਗਰੂਰ ਫੁਟਬਾਲ ਟੂਰਨਾਮੈਂਟ ਸਥਾਨਕ ਸੋਹਰਾਬ ਪਬਲਿਕ ਸਕੂਲ ‘ਚ ਜਿਲਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਸ਼੍ਰੀ ਸੰਦੀਪ ਨਾਗਰ ਅਤੇ ਸਹਾਇਕ ਜਿਲਾ ਸਿੱਖਿਆ ਅਫਸਰ ਸ. ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੁਹੰਮਦ ਖਲੀਲ ਦੇ ਸੁਚੱਜੇ ਪ੍ਰਬੰਧ ਅਧੀਨ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਉਦਘਾਟਨੀ ਸਮਾਗਮ ਮੌਕੇ ਸੋਹਰਾਬ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਜੋਹਰਾ ਸੱਤਾਰ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਖੇਡ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਸੋਹਰਾਬ ਗਰੁੱਪ ਆਫ ਕੰਪਨੀਜ਼ ਦੇ ਐਮ.ਡੀ. ਸ਼੍ਰੀ ਅਮਜਦ ਅਲੀ ਦੀ ਰਹਿਨੁਮਾਈ ਹੇਠ ਟੂਰਨਾਮੈਂਟ ਦਾ ਪ੍ਰਬੰਧ ਅਤੇ ਸਹਿਯੋਗ ਪ੍ਰਸ਼ੰਸਾ ਯੋਗ ਰਿਹਾ। ਪ੍ਰਿੰਸੀਪਲ ਜੋਹਰਾ ਸੱਤਾਰ ਅਤੇ ਪ੍ਰਿੰਸੀਪਲ ਮੁਹੰਮਦ ਖਲੀਲ ਨੇ ਉਦਘਾਟਨੀ ਮੈਚ ਦੌਰਾਨ ਸੰਗਰੂਰ ਜੋਨ ਅਤੇ ਭੋਗੀਵਾਲ ਜੋਨ ਦੇ ਖਿਡਾਰੀਆਂ ਨਾਲ ਜਾਣ ਪਹਿਚਾਨ ਕੀਤੀ। ਅੱਜ ਪਹਿਲੇ ਦਿਨ ਪ੍ਰੀ ਕੁਆਟਰ ਵਿੱਚ ਸੁਨਾਮ ਨੇ ਲਹਿਲ ਕਲਾਂ ਨੂੰ 5-3 ਨਾਲ ਹਰਾਇਆ, ਸੰਗਰੂਰ ਜੋਨ ਨੂੰ ਭੋਗੀਵਾਲ ਨੇ 1-0 ਨਾਲ, ਅਮਰਗੜ੍ਹ ਜੋਨ ਨੂੰ ਫੱਗੁਵਾਲ ਜੋਨ ਨੇ 2-1 ਤੇ ਹਰਾ ਕੇ ਸੈਮੀਫਾਈਨ ਵਿੱਚ ਪ੍ਰਵੇਸ਼ ਕੀਤਾ। ਅੱਜ ਦੇ ਆਖਰੀ ਮੈਚ ਵਿੱਚ ਸੁਨਾਮ ਜੋਨ ਨੇ ਕਾਤਰੋਂ ਨੂੰ 4-1 ਦੇ ਫਰਕ ਨਾਲ ਹਰਾਇਆ। ਟੂਰਨਾਮੈਂਟ ਦੇ ਪ੍ਰਬੰਧਕ ਸਕੱਤਰ ਸ਼੍ਰੀ ਪ੍ਰਵੇਜ਼ ਫਾਰੂਕੀ, ਕਨਵੀਨਰ ਸੁਖਵੰਤ ਸਿੰਘ ਅਤੇ ਲੈਕ. ਮੁਹੰਮਦ ਰਫੀਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ। ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧ ‘ਚ ਸ. ਜਸਮੇਲ ਸਿੰਘ ਡੀ.ਪੀ.ਆਈ., ਲੈਕ. ਮੁਹੰਮਦ ਇਕਬਾਲ, ਸੁਖਵਿੰਦ ਸੁੱਖੀ, ਮਨਜੀਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ, ਅਬਦੁਲ ਹਮੀਦ, ਸਤਵਿੰਦਰ ਸਿੰਘ ਰਿੰਟੂ, ਚਰਨਜੀਤ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media