ਛੇਹਰਟਾ, 12 ਅਗਸਤ (ਸੁਖਬੀਰ ਸਿੰਘ ਖੁਰਮਨੀਆਂ) ਨਗਰ ਨਿਗਮ ਵਾਰਡ ਨੰਬਰ ਇਕ ਦੇ ਇਲਾਕੇ ਹਰਗੌਬਿੰਦ ਐਵੀਨਿਊ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਕੋਂਸਲਰ ਨਿਰਭੈ ਸਿੰਘ ਫੋਜ਼ੀ ਵਲੋਂ ਸੀਵਰੇਜ ਪਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਉਨਾਂ ਨੇ ਕਿਹਾ ਕਿ ਵਾਰਡ ਨੰਬਰ 1 ਦਾ ਇਹ ਇਲਾਕਾ ਪਿਛਲੇ ਕਾਫੀ ਸਮੇਂ ਤੋ ਖਰਾਬ ਹੋਣ ਕਾਰਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਇਸ ਇਲਾਕੇ ਵਿਚ ਲੋਕਾਂ ਦੀ ਬੜੇ ਚਿਰਾਂ ਤੋਂ ਮੰਗ ਨੂੰ ਵੇਖਦਿਆਂ ਉਨਾਂ ਇਸ ਇਲਾਕੇ ਵਿਚ ਸੀਵਰੇਜ ਪਾਉਣ ਦਾ ਉਦਘਾਟਨ ਕੀਤਾ ਹੈ। ਉਨਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਪਣੇ ਕਾਰਜ਼ਕਾਲ ਦੋਰਾਨ ਵਾਰਡ ਦੇ ਸਾਰੇ ਇਲਾਕਿਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣਗੇ। ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਨੌਨੀ, ਪ੍ਰਧਾਨ ਜਸਬੀਰ ਸਿੰਘ ਐਮਏ, ਸੋਹਣ ਸਿੰਘ ਸੈਕਟਰੀ, ਪ੍ਰਧਾਨ ਮੰਗਲ ਸਿੰਘ, ਕੈਪਟਨ ਸਿੰਘ ਪੀਏ, ਬਖਸ਼ੀਸ਼ ਸਿੰਘ, ਸਰਪੰਚ ਮੰਗਤ ਰਾਮ, ਕੈਪਟਨ ਪਨੂੰ, ਠੇਕੇਦਾਰ ਜਸਬੀਰ ਸਿੰਘ, ਕਵਲਜੀਤ ਸਿੰਘ, ਬਲਵਿੰਦਰ ਸਿੰਘ, ਜਥੇ: ਭੁਪਿੰਦਰ ਸਿੰਘ, ਪ੍ਰਧਾਨ ਚਮਨ ਲਾਲ, ਕੁਲਵੰਤ ਸਿੰਘ ਪੀਐਮ, ਇੰਜ: ਰਵਿੰਇੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media