Sunday, June 21, 2026

ਸਾਂਝ ਕੇਂਦਰ ਦੇ ਨਵਨਿਯੁੱਕਤ ਇੰਚਾਰਜ ਰਣਜੀਤ ਸਿੰਘ ਨੂੰ ਮੈਂਬਰਾਂ ਨੇ ਕੀਤਾ ਸਨਮਾਨਤ

ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੋਂ ਲੋਕ ਅਨਜਾਣ- ਇੰਚਾਰਜ ਰਣਜੀਤ ਸਿੰਘ

PPN1208201522ਛੇਹਰਟਾ, 12 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪੱਛਮੀ ਸਾਂਝ ਕੇਂਦਰ ਦੇ ਦਫਤਰ ਵਿਚ ਪਿਛਲੇ ਲੰਮੇਂ ਸਮੇਂ ਤੋਂ ਇੰਚਾਰਜ ਦੀ ਕੁਰਸੀ ਤੇ ਬੈਠੇ ਰਾਜਮਹਿੰਦਰ ਸਿੰਘ ਜੌਹਲ ਦੀ ਥਾਂ ਛੇਹਰਟਾ ਥਾਣਾ ਦੇ ਐਡੀਸ਼ਨਲ ਐਸ.ਐਚ.ਓ ਰਣਜੀਤ ਸਿੰਘ ਨੂੰ ਨਵਾਂ ਇੰਚਾਰਜ ਨਿਯੁੱਕਤ ਕਰ ਦਿੱਤਾ ਗਿਆ ਹੈ।ਨਵਨਿੱਯੁਕਤ ਇੰਚਾਰਜ ਰਣਜੀਤ ਸਿੰਘ ਨੇ ਮੈਂਬਰਾਂ ਨਾਲ ਮੀਟਿੰਗ ਕੀਤੀ।ਉਨਾਂ ਕਿਹਾ ਕਿ ਲੋਕ ਅਜੇ ਤੱਕ ਸੁਵਿਧਾ ਕੇਂਦਰਾਂ ਵਲੋਂ ਦਿੱਤੀਆਂ ਜਾ ਰਹੀਆਂ ਪੂਰੀਆਂ ਸੁਵਿਧਾਵਾਂ ਤੋਂ ਅਨਜਾਣ ਹਨ ਤੇ ਉਹ ਪੁਲਿਸ ਕੋਲ ਆਪਣੀਆਂ ਸੱਮਸਿਆ ਲੈ ਕੇ ਜਾਂਦੇ ਹਨ, ਜਿੱਥੇ ਉਨਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸੁਵਿਧਾ ਸੈਂਟਰ ਦੀਆਂ 41 ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨ ਲਈ ਛੇਹਰਟਾ ਦੇ ਵੱਖ ਵੱਖ ਇਲਾਕਿਆਂ ਵਿਚ ਜਲਦ ਹੀ ਸੈਮੀਨਾਰ ਕਰਵਾਏ ਜਾਣਗੇ ਤਾਂਕਿ ਲੋਕ ਸੁਵਿਧਾ ਸੈਂਟਰਾਂ ਦੀਆਂ ਵੱਧ ਤੋਂ ਵੱਧ ਸੇਵਾਵਾਂ ਹਾਸਲ ਕਰ ਸਕਣ। ਉਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਉਨਾਂ ਨੂੰ ਇੰਨਸਾਫ ਦਵਾਉਣ ਲਈ ਸੁਵਿਧਾ ਸੈਂਟਰ ਤੇ ਉਨਾਂ ਦੇ ਮੈਂਬਰ ਉਨਾਂ ਦੀ ਸੇਵਾ ਵਿਚ ਦਿਨ ਰਾਤ ਹਾਜਰ ਹਨ ਤੇ ਉਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।ਇਸ ਅਵਸਰ ‘ਤੇ ਦੀਪਕ ਸੂਰੀ, ਤਰਸੇਮ ਸਿੰਘ ਚੰਗਿਆੜਾ, ਜਨਕ ਰਾਜ ਸਰੀਨ, ਜਗਤਾਰ ਸਿੰਘ ਸਮੇਤ ਸਮੂਹ ਮੈਂਬਰਾਂ ਵਲੋਂ ਇੰਚਾਰਜ ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply