Monday, April 27, 2026

ਐਨ.ਡੀ.ਏ.ਐਲ ਸਾਫ਼ਟਵੇਅਰ ‘ਚ ਫੀਡ ਨਾ ਹੋਏ ਅਸਲਾ ਲਾਇਸੰਸ ਨਜਾਇਜ਼ ਮੰਨੇ ਜਾਣਗੇ-ਡੀ.ਸੀ

ਪਠਾਨਕੋਟ, 12 ਅਗਸਤ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾ ਦੇ ਵੇਰਵੇ ਨੈਸ਼ਨਲ ਡਾਟਾਬੇਸ ਆਫ਼ ਆਰਮਜ਼ ਲਾਇਸੰਸਿਜ਼ (ਐਨ.ਡੀ.ਏ.ਐਲ.) ਵਿੱਚ ਫੀਡ ਕੀਤੇ ਜਾਣੇ ਹਨ ਅਤੇ ਜਿੰਨ੍ਹਾਂ ਅਸਲਾ ਲਾਇਸੰਸਾਂ ਦੇ ਵੇਰਵੇ ਐਨ.ਡੀ.ਏ.ਐਲ. ਸਾਫ਼ਟਵੇਅਰ ਵਿੱਚ ਫੀਡ ਨਹੀਂ ਹੋਣਗੇ, ਉਨ੍ਹਾਂ ਦੇ ਅਸਲਾ ਲਾਇਸੰਸ 30 ਸਤੰਬਰ, 2015 ਤੋਂ ਬਾਅਦ ਨਜਾਇਜ਼ ਮੰਨੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਅਸਲਾ ਧਾਰਕ ਜਿੰਨ੍ਹਾਂ ਪਾਸ ਅਸਲਾ ਲਾਇਸੰਸ ਹਨ, ਜੋ ਕਿ ਜ਼ਿਲ੍ਹਾ ਪਠਾਨਕੋਟ ਵੱਲੋਂ ਜਾਰੀ ਹੋਏ ਜਾਂ ਰੀਨਿਊ ਹੋਏ ਹਨ, ਦਾ ਵੇਰਵਾ ਐਨ.ਡੀ.ਏ.ਐਲ ਵਿੱਚ ਫੀਡ ਕਰਵਾਉਣ ਲਈ ਸੁਵਿਧਾ ਕੇਂਦਰ ਪਠਾਨਕੋਟ/ ਡਿਪਟੀ ਕਮਿਸ਼ਨਰ ਦਫ਼ਤਰ ਪਠਾਨਕੋਟ/ ਐਸ.ਡੀ.ਐਮ. ਦਫ਼ਤਰ ਪਠਾਨਕੋਟ ਅਤੇ ਡੀ.ਡੀ.ਪੀ.ਓ. ਪਠਾਨਕੋਟ ਦੇ ਦਫ਼ਤਰ ਤੋਂ ਮੁਫ਼ਤ ਪ੍ਰੋਫਾਰਮੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸਲਾ ਧਾਰਕ ਪ੍ਰੋਫਾਰਮੇ ਵਿੱਚ ਲੋੜੀਂਦੀ ਜਾਣਕਾਰੀ ਭਰ ਕੇ ਲਾਇਸੰਸ ਦੀ ਫੋਟੋਕਾਪੀ ਤੋਂ ਇਲਾਵਾ ਨਾਮ, ਪਿਤਾ ਦਾ ਨਾਮ, ਰਿਹਾਇਸ਼, ਜਨਮ ਮਿਤੀ, ਜਨਮ ਹੋਣ ਸਮੇਂ ਜ਼ਿਲ੍ਹਾ/ਸਟੇਟ ਬਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ 20 ਅਗਸਤ, 2015 ਤੱਕ ਹਰ ਹਾਲਤ ਵਿੱਚ ਸੁਵਿਧਾ ਕੇਂਦਰ ਪਠਾਨਕੋਟ ਵਿਖੇ ਜਮ੍ਹਾ ਕਰਵਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਅਸਲਾ ਲਾਇਸੰਸਾਂ ਦੇ ਵੇਰਵੇ ਐਨ.ਡੀ.ਏ.ਐਲ. ਸਾਫ਼ਟਵੇਅਰ ਵਿੱਚ ਫੀਡ ਨਾ ਹੋਏ ਤਾਂ ਸਰਕਾਰੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਅਸਲਾ ਲਾਇਸੰਸ 30 ਸਤੰਬਰ, 2015 ਤੋਂ ਬਾਅਦ ਅਵੈਧ ਹੋ ਜਾਣਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply