ਅੰਮ੍ਰਿਤਸਰ, 11 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਅਨੂਪ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਸਮੁੱਚੀ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੰਦੇਸ਼ ਨੂੰ ਧਿਆਨ ਵਿਚ ਰੱਖ ਕੇ 14 ਅਗਸਤ ਨੂੰ ਵਿਛੋੜਾ ਦਿਵਸ ਮਨਾਉਣ।ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਦੋਹਾਂ ਆਗੂਆਂ ਨੇ ਕਿਹਾ ਕਿ 15 ਅਗਸਤ ਨੂੰ ਭਾਰਤ ਅਜ਼ਾਦ ਹੋਇਆ ਸੀ।14 ਅਗਸਤ ਨੂੰ ਹਜ਼ਾਰਾ ਗੁਰਧਾਮ ਭਾਰਤ ਪਾਕਿ ਵੰਡ ਦੌਰਾਨ ਪਾਕਿਸਤਾਨ ਰਹਿ ਗਏ ਸਨ।ਜਿੰਨ੍ਹਾਂ ਦੀ ਦਰਸ਼ਨਾਂ ਦੀ ਤਾਂਗ ਸਮੁੱਚਾ ਸਿੱਖ ਪੰਥ ਰੱਖਦਾ ਹੈ ਅਤੇ ਹਰ ਰੋਜ਼ ਅਰਦਾਸ ਵਿਚ ਵਿਛੜੇ ਗੁਰਧਾਮਾ ਦੇ ਖੁੱਲੇ ਦਰਸ਼ਨ ਦੀਦਾਰ ਦੀ ਮੰਗ ਕਰਦਾ ਹੈ।ਉਨ੍ਹਾਂ ਕਿਹਾ ਕਿ ਇਸ ਦਿਨ ਦੁਨੀਆਂ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਦੇਸ਼ ਵਿਦੇਸ਼ ਵਿਚ ਵਿਚਲੇ ਗੁਰਦੁਆਰਿਆਂ ਵਿਚ ਮੱਤੇ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਜਾਣ ਕਿ ਕਰਤਾਰਪੁਰ ਲਾਂਘਾ ਖੋਲਿਆ ਜਾਵੇ ਅਤੇ ਅੰਮ੍ਰਿਤਸਰ ਵਿਚ ਇਕ ਵੀਜਾ ਸੈਂਟਰ ਖੋਲਿਆ ਜਾਵੇ।ਉਨ੍ਹਾਂ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਧਾਰਮਿਕ ਟੂਰਿਜ਼ਮ ਵਿਚ ਭਾਰੀ ਵਾਧਾ ਹੋਵੇਗਾ।ਜਿਸ ਨਾਲ ਦੋਹਾਂ ਦੇਸ਼ਾਂ ਵਿਚ ਤਰੱਕੀ ਦੇ ਨਵੇਂ ਰਸਤੇ ਤੁਰਨਗੇ।ਦੋਹਾਂ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਨਵਾਜ ਸ਼ਰੀਫ ਵਿਚਕਾਰ ਪਿਛਲੇ ਸਮੇਂ ਵਿਚ ਹੋਈ ਗੱਲਬਾਤ ਦੋਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਦੋਵੇ ਦੇਸ਼ ਧਾਰਮਿਕ ਟੂਰਿਜ਼ਮ ਨੂੰ ਵਧਾਵਾ ਦੇਣਗੇ।ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਪੰਜਾਬ ਖਾਸ ਕਰ ਅੰਮ੍ਰਿਤਸਰ ਤੋਂ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਦੋਵੇ ਦੇਸ਼ ਆਰਥਿਕ ਤੰਗ ਹਾਲੀ ਤੋਂ ਉਪਰ ਉਠ ਸਕਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media