Friday, August 14, 2026

ਤਹਿਸੀਲਦਾਰ ਵੱਲੋ ਅਜ਼ਾਦੀ ਦਿਹਾੜੇ ਮੌਕੇ ਵੰਡੇ ਗਏ ਸੱਦਾ ਪੱਤਰ ਉਪਰ ਛਪਿਆ ਨੀਲੇ ਰੰਗ ਦਾ ਤਿਰੰਗਾ

ਤਹਿਸੀਲਦਾਰ ਵੱਲੋ ਜੁੰਮੇਵਾਰੀ ਲੈਣ ਤੋ ਕੀਤੀ ਆਨਾ ਕਾਨ੍ਹੀ

PPN1308201529

ਪੱਟੀ, 13 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜ਼ਾਦੀ ਦਿਹਾੜੇ ਨੂੰ ਸਮਰਪਿਤ ਪੱਟੀ ਵਿਖੇ ਸਵਤੰਤਰਾ ਦਿਵਸ ਸਿਵਲ ਪ੍ਰਸ਼ਾਸ਼ਨ ਵੱਲੋ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਪ੍ਰਸ਼ਾਸ਼ਨ ਵੱਲੋ ਸਮਾਜਿਕ, ਰਾਜਨੀਤਿਕ ਅਤੇ ਸ਼ਹਿਰ ਵਾਸੀਆ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦੇ ਪੱਤਰ ਭੇਜੇ ਗਏ ਹਨ।ਪਰ ਹੈਰਾਨੀ ਜਨਕ ਗੱਲ ਇਹ ਹੈ ਕਿ ਜੋ ਸੱਦਾ ਪੱਤਰ ਤਹਿਸੀਲਦਾਰ ਵੱਲੋ ਭੇਜਿਆ ਗਿਆ ਹੈ ਉਸ ਉਪਰ ਦੇਸ਼ ਦੇ ਕੌਮੀ ਝੰਡੇ ਤਿਰੰਗੇ ਦਾ ਰੰਗ ਨੀਲਾ ਛਪਿਆ ਹੈ।ਇਸ ਮੌਕੇ ਜਦੋਂ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਦਾ ਗੱਲਬਾਤ ਕੀਤੀ ਗਈ ਤਾ ਉਹਨਾ ਵੱਲੋ ਕਿਹਾ ਕਿ ਇਹ ਲਾਪਰਵਾਹੀ ਪ੍ਰਿੰਟਿੰਗ ਪ੍ਰੈਸ ਵੱਲੋ ਕੀਤੀ ਗਈ ਹੈ।ਇਹ ਪੁੱਛਣ ‘ਤੇ ਕਿ ਸੱਦਾ ਪੱਤਰ ਭੇਜਣ ਤੋਂ ਪਹਿਲਾ ਆਪਜੀ ਵੱਲੋਂ ਚੈਂਕ ਨਹੀ ਕੀਤੇ ਗਏ ਤਾ ਤਹਿਸੀਲਦਾਰ ਵੱਲੋ ਇਸ ਦਾ ਜਵਾਬ ਦੇਣ ਦੀ ਥਾ ਟੈਲੀਫੋਨ ਨੂੰ ਬੰਦ ਕਰ ਦਿੱਤਾ ਗਿਆ।ਪ੍ਰਸ਼ਾਸ਼ਨਿਕ ਅਧਿਾਰੀਆ ਵੱਲੋ ਦੇਸ਼ ਦੇ ਕੌਮੀ ਝੰਡੇ ਦਾ ਨਿਰਾਦਰ ਕਰਨ ‘ਤੇ ਆਮ ਨਾਗਰਿਕਾ ਦੇ ਦਿਲਾ ਨੂੰ ਜਿਥੇ ਠੇਸ ਪਹੁੰਚੀ ਹੈ, ਉਥੇ ਇਹਨਾਂ ਵਿੱਰੁਧ ਸਰਕਾਰ ਵੱਲੋ ਕੀ ਕਾਰਵਾਈ ਕੀਤੀ ਜਾਂਦੀ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply