Tuesday, March 17, 2026

ਆਜ਼ਾਦੀ ਦਿਵਸ ਮੌਕੇ ਜਤਿੰਦਰ ਕੁਮਾਰ ਸਮਰਾਲਾ ਦਾ ਵਿਸ਼ੇਸ਼ ਸਨਮਾਨ

PPN1708201521

ਸਮਰਾਲਾ, 17 ਅਗਸਤ (ਪ.ਪ.) – ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਬਤੌਰ ਲੈਕਚਰਾਰ ਹਿਸਾਬ ਅਤੇ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਅਧੀਨ ਤਾਇਨਾਤ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਹੇ ਜਤਿੰਦਰ ਕੁਮਾਰ ਨੂੰ ਉਨ੍ਹਾਂ ਵੱਲੋਂ ਵਿੱਦਿਅਕ ਅਤੇ ਐਨ. ਸੀ. ਸੀ. ਦੇ ਖੇਤਰ ਵਿੱਚ ਸਮਰਾਲਾ ਤਹਿਸੀਲ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਐਸ. ਡੀ. ਐਮ. ਸਮਰਾਲਾ ਮਿਜ਼ ਅਨੁਪ੍ਰਿਤਾ ਜੌਹਲ, ਮਾਨਯੋਗ ਜੱਜ ਸ੍ਰੀ ਸੁਮਿੱਤ ਭੱਲਾ ਅਤੇ ਸ੍ਰੀ ਰਾਜ ਕਰਨ ਵੱਲੋਂ ਨਵੀਂ ਦਾਣਾ ਮੰਡੀ ਸਮਰਾਲਾ ਵਿਖੇ ਮਨਾਏ ਗਏ 69ਵੇਂ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਤਿੰਦਰ ਕੁਮਾਰ ਨੂੰ ਮਿਲੇ ਇਸ ਸਨਮਾਨ ਲਈ ਸਕੂਲ ਸਟਾਫ ਸਸਸਸ (ਲੜਕੇ) ਸਮਰਾਲਾ, ਇਲਾਕੇ ਦੇ ਸਮੂਹ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਲੈਕ: ਯੂਨੀਅਨ, ਮਾਸਟਰ ਕੇਡਰ ਯੂਨੀਅਨ ਅਤੇ ਅਧਿਆਪਕ ਸਾਥੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਕਰਨਲ ਏ. ਐਸ. ਮਹਿਤਾ, ਰਣਜੀਤ ਸਿੰਘ, ਅਤੇ ਆਲੋਕ ਸ਼ੰਕਰ ਤੋਂ ਇਲਾਵਾ ਪ੍ਰਿੰਸੀਪਲ ਕੁਲਵੰਤ ਸਿੰਘ, ਗੁਰਦੀਪ ਸਿੰਘ ਰਾਏ, ਪਰਮਜੀਤ ਕੌਰ ਸਿੱਧੂ, ਪ੍ਰੇਮ ਸਿੰਘ, ਬਲਵੀਰ ਸਿੰਘ ਹੰਬੋਵਾਲ, ਦਲਜੀਤ ਸਿੰਘ, ਗੁਰਜੰਟ ਸਿੰਘ, ਰਾਜੇਸ਼ ਕੁਮਾਰ ਖੰਨਾ, ਨਵਤੇਜ ਸ਼ਰਮਾ, ਸਮਸ਼ੇਰ ਸਿੰਘ ਖੰਨਾ, ਮਨੋਜ ਕੁਮਾਰ, ਨਰਿੰਦਰ ਵਰਮਾ, ਹਰਜੀਤ ਸਿੰਘ ਕੋਟਾਲਾ, ਰਾਮੇਸ਼ਪਾਲ ਭੋਲੇਕੇ (ਸਟੇਟ ਐਵਾਰਡੀ), ਸੂਰੀਆ ਕਾਂਤ ਵਰਮਾ, ਸ੍ਰੀਮਤੀ ਰੇਨੂੰ ਕਲਿਆਣ ਉਟਾਲਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਜਤਿੰਦਰ ਕੁਮਾਰ ਵੱਲੋਂ ਸਮਰਾਲਾ ਤਹਿਸੀਲ ਨੂੰ ਵਿੱਦਿਅਕ ਅਤੇ ਐਨ. ਸੀ. ਸੀ. ਦੇ ਖੇਤਰ ਵਿੱਚ ਦਿੱਤੀਆਂ ਵਧੀਆਂ ਸੇਵਾਵਾਂ ਬਦਲੇ ਸ੍ਰੀ ਮੁਕਤੇਸ਼ਵਰ ਮਹਾਂਦੇਵ ਮੰਦਿਰ ਚਹਿਲਾਂ ਵਿਖੇ ਮਨਾਏ ਆਜ਼ਾਦੀ ਦਿਵਸ ਮੌਕੇ ਮੰਿਦਰ ਕਮੇਟੀ ਅਤੇ ਗ੍ਰਾਮ ਪੰਚਾਇਤ ਚਹਿਲਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply