Monday, February 23, 2026

ਪੰਜਾਬੀ ਭਾਸ਼ਾ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਗ੍ਰਹਿਣ ਕਰਨ ਦੇ ਸਮਰੱਥ ਹੈ

ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਵਿੱਚ ਕਮਲਜੀਤ ਨੀਲੋਂ ਦੀਆਂ ਬਾਲ ਕਹਾਣੀਆਂ ‘ਤੇ ਚਰਚਾ

PPN1808201513

ਸਮਰਾਲਾ, 18 ਅਗਸਤ (ਪ.ਪ.) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸੁਰੂਆਤ ਸੀ. ਈ. ਓ. ਸ੍ਰੀਮਤੀ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕੀਤਾ ਗਿਆ। ਸਭਾ ਦੀ ਇਕੱਤਰਤਾ ਵਿੱਚ ਪਹਿਲੀ ਵਾਰ ਪਹੁੰਚੇ ਸਾਹਿਤਕਾਰ ਸੁਰਜੀਤ ਵਿਸ਼ਾਦ ਦਾ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ।ਰਚਨਾਵਾਂ ਦੇ ਦੌਰ ਦਾ ਆਰੰਭ ਕਵੀ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦੀ ਕਵਿਤਾ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਨਾਲ ਕੀਤਾ ਗਿਆ। ਜਿਸ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਵੱਲ ਧਿਆਨ ਦਿੱਤਾ ਗਿਆ। ਹਰਬੰਸ ਸਿੰਘ ਸ਼ਾਨ ਦਾ ਗੀਤ ‘ਧੀਆਂ’ ਨੂੰ ਬਚਾਉਣ ਦਾ ਇੱਕ ਸਾਰਥਿਕ ਸੰਦੇਸ਼ ਦੇ ਗਿਆ। ਸਾਰਿਆਂ ਵੱਲੋਂ ਇਹ ਗੀਤ ਬਹੁਤ ਸਲਾਹਿਆ ਗਿਆ। ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ ਦਾ ਲੇਖ ਇਸਤਰੀ ਲਿੰਗ ਤੇ ਪੁਲਿੰਗ ਸ਼ਬਦਾਂ ਦੀ ਵੰਡ ਕਰਦਾ ਹੋਇਆ ਮਾਦਾ ਸ਼ਬਦਾਂ ਨੂੰ, ਪੁਰਸ਼ ਸ਼ਬਦਾਂ ਤੋਂ ਹੇਠਲੇ ਵਰਗ ਵਿੱਚ ਸ਼ਾਮਲ ਕਰਨ ਵੱਲ ਧਿਆਨ ਦੁਆਇਆ ਗਿਆ।ਸੁਝਾਅ ਆਇਆ ਕਿ ਜਿਵੇਂ ਮਰਦ ਸ਼ਬਦਾਂ ਨੂੰ ਪੁਲਿੰਗ ਕਿਹਾ ਜਾਂਦਾ ਹੈ, ਤਿਵੇਂ ਇਸਤਰੀ ਲਿੰਗ ਲਿਖਣ ਦੀ ਥਾਂ ਇਲਿੰਗ ਲਿਖਿਆ ਜਾਵੇ।ਸਭਾ ਦੇ ਖਜਾਨਚੀ ਸੰਦੀਪ ਤਿਵਾੜੀ ਦਾ ਲੇਖ, ਕਹਾਣੀ ਵਾਲੀ ਬਣਤਰ ਵਾਲਾ ਕਿਹਾ ਗਿਆ, ਜਿਸ ਵਿੱਚ ਸਰਕਾਰੀ ਜੂਆ ਤੇ ਗੈਰ ਸਰਕਾਰੀ ਜੂਏ ਨਾਲ ਹੁੰਦੀ ਲੁੱਟ ਖਸੁੱਟ ਦਾ ਖੋਜ ਭਰਪੂਰ ਨਕਸ਼ਾ ਪੇਸ਼ ਕੀਤਾ ਗਿਆ। ਪਰਮਜੀਤ ਸਿੰਘ ਸਿਹੌੜਾ ਨੇ ਵਿਗਿਆਨਕ ਕਵਿਤਾ ਪੇਸ਼ ਕੀਤੀ, ਜਿਸ ਦਾ ਸਿੱਧਾ ਸਬੰਧ ਗਲੈਲੀਓ ਦੇ ਵਿਚਾਰਾਂ ਦੀ ਪੁਸ਼ਟੀ ਕਰਦਾ ਸੀ। ਜਸਵੀਰ ਸਮਰਾਲਾ ਦੀ ਕਵਿਤਾ ਵੀ ਸਭ ਵੱਲੋਂ ਸਲਾਹੀ ਗਈ। ਦਰਸ਼ਨ ਗਿੱਲ ਨੇ ਨਸ਼ਾ ਵਿਰੋਧੀ ਗੀਤ ਗਾ ਕੇ ਆਪਣਾ ਮੁਕਾਮ ਪ੍ਰਾਪਤ ਕੀਤਾ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਜੋਰਦਾਰ ਲੋੜ ਤੇ ਜੋਰ ਦਿੱਤਾ।
ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਬੱਚਿਆਂ ਲਈ ਲਿਖੀਆਂ ਦੋ ਕਹਾਣੀਆਂ ‘ਪਾਗਲਪਣ’ ਤੇ ‘ਹੱਡਾਰੋੜੀ’ ਪੇਸ਼ ਕੀਤੀਆਂ ਜਿਨ੍ਹਾਂ ਬਾਰੇ ਸੁਝਾਅ ਦਿੱਤੇ ਗਏ। ਨੀਲੋਂ ਦਾ ਬਾਲ ਗੀਤਾਂ ਦੇ ਨਾਲ ਨਾਲ ਬਾਲ ਕਹਾਣੀਆਂ ਲਿਖਣ ਵੱਲ ਰੁਚਿਤ ਹੋਣ ਦਾ ਸਵਾਗਤ ਕੀਤਾ ਗਿਆ। ਜਰਨੈਲ ਸਿੰਘ ਮਾਂਗਟ ਦੀ ਗ਼ਜ਼ਲ ਵਿੱਚ ਵਿਅਕਤ ਪੰਜਾਬੀ ਭਾਸ਼ਾ ਬਾਰੇ ਫਿਕਰਾਂ ਨੂੰ ਨਿਕਾਰਿਆ ਗਿਆ। ਸੁਝਾਅ ਦਿੱਤਾ ਗਿਆ ਕਿ ਪੰਜਾਬੀ ਭਾਸ਼ਾ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਗ੍ਰਹਿਣ ਕਰਨ ਦੇ ਸਮਰੱਥ ਹੈ, ਇਸ ਵਿਚ ਨਵੇਂ ਸ਼ਬਦਾਂ ਦਾ ਪ੍ਰਵੇਸ਼ ਹੋ ਰਿਹਾ ਹੈ ਤੇ ਕੁਝ ਪੁਰਾਣੇ ਸ਼ਬਦ ਅਲੋਪ ਹੋ ਰਹੇ ਹਨ। ਪੰਜਾਬੀ ਭਾਸ਼ਾ ਨਿਰੰਤਰ ਵਿਕਾਸਮਾਨ ਹੈ। ਵਿਚਾਰਵਾਨਾਂ ਦਾ ਵਿਚਾਰ ਸੀ ਕਿ ਪੰਜਾਬੀ ਭਾਸ਼ਾ ਨੂੰ ਹਾਲ ਦੀ ਘੜੀ ਕੋਈ ਖਤਰਾ ਨਹੀਂ ਹੈ। ਗੁਰਨਾਮ ਸਿੰਘ ਸੀਤਲ ਖੰਨਾ ਨੇ ਵਿਅੰਗਮਈ ਛੋਟੀ ਕਵਿਤਾ ਪੇਸ਼ ਕਰਕੇ ਆਪਣਾ ਸਭਾ ਵਿੱਚ ਦੂਜੀ ਵਾਰ ਆਉਣਾ ਸਾਰਥਕ ਕਰ ਦਿੱਤਾ। ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਪੇਸ਼ ਗ਼ਜ਼ਲ ‘ਨਾ ਕਿਤੇ ਨੈਣਾਂ ਵਿੱਚ ਹੰਝੂ, ਨਾ ਕਿਤੇ ਮੁਸਕਾਨ’ ਹੁਣ ਭਾਵਨਾਹੀਣ ਹੋਇਆ ਵਿੱਚਰਦਾ ਇਨਸਾਨ ਹੁਣ ਬੇਵੱਸ ਹੋ ਗਿਆ ਹੈ। ਰਚਨਾਵਾਂ ਉੱਤੇ ਬਹਿਸ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਸੁਰਜੀਤ ਵਿਸ਼ਾਦ, ਦਰਸ਼ਨ ਸਿੰਘ ਕੰਗ ਨੇ ਵੀ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਵੱਲੋਂ ਚਲਾਈ ਗਈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply