
ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਵਿੱਚ ਸਥਿਤ ਬਾਬਾ ਪੀਰਾ ਸ਼ਾਹਬ ਦਾ ਸਲਾਨਾ ਮੇਲਾ ਦਰਗਾਹ ਦੀ ਪ੍ਰਬੰਧਕ ਕਮੇਟੀ ਵੱਲੋ ਅੱਜ ਬੜੀ ਧੂਮਧਾਮ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਰਾਜਬੀਰ ਸਿੰਘ ਰਾਜੂ ਮੈਂਬਰ ਲੰਗਰ ਕਮੇਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪੀਰਾ ਸ਼ਾਹਬ ਦਾ ਸਲਾਨਾ ਮੇਲਾ ਸ਼ਰਧਾਲੂਆ ਦੇ ਸਹਿਯੋਗ ਨਾਲ ਬੜੀ ਧੂਮਧਾਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੱਟੀ ਹਲਕੇ ਅਤੇ ਨੇੜਲੇ ਪਿੰਡਾਂ ਦੇ ਲੋਕ ਦਰਸ਼ਨਾ ਲਈ ਬੜੀ ਧੂਮਧਾਮ ਨਾਲ ਆਉਂਦੇ ਹਨ। ਰਾਜੂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾ ਵੱਲੋ ਬਹੁਤ ਵਧੀਆ ਢੰਗ ਨਾਲ ਪ੍ਰਬੰਧ ਕੀਤਾ ਜਾਂਦਾ ਹੈ। ਤਾ ਜੋ ਸੰਗਤਾ ਨੂੰ ਦਰਸ਼ਨਾ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ। ਇਸ ਮੌਕੇ ਭਗਤਾ ਵੱਲੋ ਮੇਲੇ ਸਮੇਂ ਸੰਗਤਾ ਲਈ ਲੰਗਰ ਵੀ ਲਗਾਏ ਜਾਂਦੇ ਹਨ। ਜਿਆਦਾ ਤਰ ਪਿੰਡਾ ਦੀਆਂ ਸੰਗਤਾ ਟਰੈਕਟਰ, ਟਰਾਲੀਆ ਵਿੱਚ ਪਰਿਵਾਰਾਂ ਸਮੇਤ ਆਉਂਦੀਆ ਹਨ। ਇਸ ਮੌਕੇ ਸੰਗਤਾ ਲਈ ਪ੍ਰਬੰਧਕ ਕਮੇਟੀ ਵੱਲੋ ਲੋਕ ਗਾਇਕ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਹੈ। ਮੇਲੇ ਮੌਕੇ ਪ੍ਰਬੰਧਕ ਕਮੇਟੀ ਵੱਲੋ ਪਹਿਲਵਾਨਾ ਦੀਆ ਕੁਸ਼ਤੀਆ ਵੀ ਕਰਵਾਈਆ ਜਾਂਦੀਆ ਹਨ। ਇਸ ਮੌਕੇ ਬਿੱਲਾ ਪਹਿਲਵਾਨ, ਰਾਜਵਿੰਦਰ ਸਿੰਘ ਰਾਜੂ, ਸੋਨੂੰ, ਲਵਲੀ, ਮੋਂਗਾ, ਰਮਨ ਸ਼ਾਹ, ਸੁੱਖਾ, ਜਿੰਦਰ, ਭੰਡਾਰੀ ਆਦਿ ਹਾਜ਼ਿਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media