Tuesday, April 7, 2026

ਕੈਪਟਨ ਅਮਰਿੰਦਰ ਦਾ ਭੁਲੇਖਾ ਦੋ ਵਾਰ ਦੂਰ ਕਰ ਚੁੱਕੇ ਹਾਂ, ਲੋਕ 2017 ਵੀ ‘ਚ ਕਰ ਦੇਣਗੇ – ਮਜੀਠੀਆ

130 ਸਾਲਾਂ ਦੇ ਇਤਿਹਾਸ ‘ਚ ਕਾਂਗਰਸ ਦੀਆਂ ਗਲਤ ਨੀਤੀਆਂ ਨੇ ਮਾੜੇ ਤੇ ਨਮੋਸ਼ੀ ਭਰੇ ਦਿਨ ਦਿਖਾਏ

PPN2308201511

PPN2308201512

ਚਵਿੰਡਾ ਦੇਵੀ, 23 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ ਵਿਰੋਧੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਿਆ ਤੇ ਉਸ ‘ਤੇ ਪਲਟ ਵਾਰ ਕਰਦਿਆਂ ਪੰਜਾਬ ਨੂੰ ਕਾਂਗਰਸ ਮੁਕਤ ਕਰਨ ਦਾ ਲੋਕਾਂ ਨੂੰ ਸਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਪੰਜਾਬ ਵਾਸੀਆਂ ਨੇ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੁਰੀ ਤਰਾਂ ਨਕਾਰਦਿਆਂ ਉਸ ਦੇ ਸਭ ਭਰਮ ਭੁਲੇਖੇ ਦੂਰ ਕੀਤੇ ਸਨ, ਜੇ ਅੱਜ ਵੀ ਉਹ ਕਿਸੇ ਭੁਲੇਖੇ ਵਿੱਚ ਹਨ ਤਾਂ ਉਹ ਵੀ 2017 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਸੂਝਵਾਨ ਲੋਕ ਦੂਰ ਕਰ ਦੇਣਗੇ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਅਤੇ ਹਿਦਾਇਤ ਪੁਰਾ ਨੂੰ ਵਿਕਾਸ ਕਾਰਜਾਂ ਲਈ 26 ਲੱਖ ਦੀ ਗਰਾਂਟ ਦੇਣ ਆਏ ਸਨ, ਜਿਸ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਨਾਅਹਿਲੀਅਤ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ 130 ਸਾਲਾਂ ਦੇ ਕਾਂਗਰਸ ਦੇ ਇਤਿਹਾਸ ‘ਚ ਇਸ ਨੂੰ ਅੱਜ ਸਭ ਤੋਂ ਮਾੜੇ ਨਮੋਸ਼ੀ ਭਰੇ ਦਿਨ ਦੇਖਣੀ ਪੈ ਰਹੀ ਹੈ, ਇਸ ਪਾਰਟੀ ਦਾ ਗਰਾਫ਼ ਅੱਜ ਫਰਸ਼ ‘ਤੇ ਪਹੁੰਚ ਗਿਆ ਹੈ। ਦੇਸ਼ ਵਾਸੀ ਚਾਹੁੰਦੇ ਹਨ ਕਿ ਦੇਸ਼ ਕਾਂਗਰਸ ਮੁਕਤ ਹੋਵੇ ਇਹੋ ਕਾਰਨ ਹੈ ਕਿ ਕਿਸੇ ਸਮੇਂ ੪੪੦ ਸੀਟਾਂ ‘ਤੇ ਕਾਬਜ਼ ਰਹਿਣ ਵਾਲੀ ਕਾਂਗਰਸ ਨੂੰ ਅੱਜ ਲੋਕਾਂ ਨੇ ਮਹਿਜ਼ 44 ਸੀਟਾਂ ‘ਤੇ ਸਿਮੇਟ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਸਥਾਨ ਵੀ ਹਾਸਲ ਕਰਨ ਦਾ ਮੌਕਾ ਨਹੀਂ ਦਿੱਤਾ ।
ਉਹਨਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ‘ਵਕੀਲ’ ਗਲਤ ਚੁਣ ਲਿਆ ਹੈ, ਕੈਪਟਨ ਅਮਰਿੰਦਰ ਨੇ ਚੋਣਾਂ ਸਮੇਂ ਹਲਕੇ ਦਾ ਕੇਸ ਪਾਰਲੀਮੈਂਟ ਵਿੱਚ ਰੱਖਣ ਦਾ ਵਾਅਦਾ ਕੀਤਾ ਸੀ ਪਰ ਅੱਜ ਦਿਲੀ ਜਾ ਕੇ ਅੰਮ੍ਰਿਤਸਰ ਹਲਕੇ ਦੀ ਗਲ ਨਾ ਕਰ ਕੇ ਉਹ ਇੱਥੋਂ ਦੇ ਲੋਕਾਂ ਨਾਲ ਧ੍ਰੋਹ ਕਮਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੇ ਅੱਖੀਂ ਘਟਾ ਪਾਉਣ ਦਾ ਦੋਸ਼ ਲਾਉਂਦਿਆਂ ਉਹਨਾਂ ਕਿਹਾ ਕਿ ਜੇ ਕੈਪਟਨ ਨੇ ਗੁਰੂ ਨਗਰੀ ਦੇ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਸੀ ਕਰਨਾ ਚਾਹੀਦਾ।
ਸੂਬੇ ਵਿੱਚ ਬਿਜਲੀ ਦੀ ਸਥਿਤੀ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਚਾਰ ਸਾਲ ਪਹਿਲਾਂ ਜਦ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਦੀ ਗਲ ਕਰਿਆ ਕਰਦੇ ਸਨ ਤਾਂ ਇਹ ਹੀ ਲੋਕ ਯਕੀਨ ਨਹੀਂ ਸੀ ਕਰਿਆ ਕਰਦੇ ਅੱਜ ਬਿਜਲੀ ਸਰਪਲੱਸ ਸੂਬਾ ਬਣਿਆ ਦੇਖ ਦੰਦਾਂ ਹੇਠ ਉਗਲੀਆਂ ਦਬਾ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਪੰਜਾਬ ਕੋਲ ਲੋੜੀਂਦੀ 10824 ਮੈਗਾਵਾਟ ਬਿਜਲੀ ਉਪਲਬਧ ਹੈ, ਉੱਥੇ ਹੀ ਸੋਲਰ ਪਾਵਰ ਪਲਾਂਟ ਦੇ ਖੇਤਰ ਵਿੱਚ ਜਿੱਥੇ 2012 ਦੌਰਾਨ ਸਿਰਫ਼ 9 ਮੈਗਾਵਾਟ ਸੀ ਉਹ ਦਸੰਬਰ 2015 ਤਕ 541 ਮੈਗਾਵਾਟ ਹਾਸਲ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ 2016-17 ਤਕ 40 ਹਜ਼ਾਰ ਕਰੋੜ ਦੀ ਲਾਗਤ ਨਾਲ 2000 ਮੈਗਾਵਾਟ ਹਾਸਲ ਕਰਨ ਦਾ ਟੀਚਾ ਹੈ।
ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਭਗਵੰਤ ਸਿੰਘ ਸਿਆਲਕਾ, ਸਵਰਨਜੀਤ ਸਿੰਘ ਕੁਰਾਲੀਆ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਡੀ ਐੱਸ ਪੀ ਵਿਸ਼ਾਲਜੀਤ ਸਿੰਘ, ਐਸ ਐਚ ਓ ਰਾਜਬੀਰ ਸਿੰਘ, ਕਸ਼ਮੀਰ ਸਿੰਘ ਸਰਪੰਚ, ਅੰਗਰੇਜ਼ ਸਿੰਘ, ਕਾਬਲ ਸਿੰਘ, ਹਰਭਜਨ ਸਿੰਘ, ਜਸਵੀਰ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਸੁਰਜੀਤ ਸਿੰਘ ਹਦਾਇਤ ਪੁਰਾ, ਸਰਪੰਚ ਜਸਬੀਰ ਸਿੰਘ, ਗੋਲਡੀ ਭੰਡਾਰੀ, ਜੋਗਿੰਦਰ ਸਿੰਘ ਹਦਾਇਤ ਪੁਰਾ, ਜੋਗਾ ਸਿੰਘ , ਸਰਦੂਲ ਸਿੰਘ ਹਦਾਇਤ ਪੁਰਾ ਆਦਿ ਮੌਜੂਦ ਸਨ ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply