Tuesday, April 7, 2026

ਮੰਤਰੀ ਮਜੀਠੀਆ ਵੱਲੋਂ ਰੱਖੜ ਪੁੰਨਿਆ ਕਾਨਫਰੰਸ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ

PPN2308201513

ਰਈਆ/ ਬਾਬਾ ਬਕਾਲਾ, 23 ਅਗਸਤ (ਬਲਵਿੰਦਰ ਸਿਮਘ ਸੰਧੂ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ 29 ਅਗਸਤ 2015 ਨੂੰ ਰੱਿਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਕਾਨਫਰੰਸ ਦੇ ਪ੍ਰਬੰਧਾ ਦਾ ਜਾਇਜਾ ਲਿਆ।
ਉਨ੍ਹਾਂ ਬਾਬਾ ਬਕਾਲਾ ਵਿਖੇ ਕਾਨਫਰੰਸ ਵਾਲੀ ਜਗ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਜਰੂਰੀ ਦਿਸ਼ਾ ਨਿਰਦੇਸ ਜਾਰੀ ਕੀਤੇ। ਸz. ਮਜੀਠੀਆ ਨੇ ਕਾਨਫਰੰਸ ਲਈ ਬਣਾਈ ਜਾਣ ਵਾਲੀ ਸਟੇਜ, ਬੈਠਣ, ਬਿਜਲੀ, ਪਾਣੀ, ਸਾਫ-ਸਫਾਈ ਅਤੇ ਸੁਰੱਖਿਆ ਆਦਿ ਲਈ ਕੀਤੇ ਜਾ ਰਹੇ ਇੰਤਜਾਮਾਂ ਦਾ ਜਾਇਜਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੌਪੀਆਂ ਗਈਆਂ ਜ਼ਿਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਊਣ ਤਾਂ ਜੋ ਇਸ ਕਾਨਫਰੰਸ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿੱਕਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐਸ.ਡੀ.ਐਮ ਵਿਮਲ ਸੇਤੀਆ ਬਾਬਾ ਬਕਾਲਾ, ਡੀ.ਟੀ.ਓ. ਅੰਮ੍ਰਿਤਸਰ ਲਵਜੀਤ ਕਲਸੀ, ਐਸ.ਪੀ. ਬਲਬੀਰ ਸਿੰਘ, ਡੀ.ਐਸ.ਪੀ ਸੋਹਣ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ਗ੍ਰੀਨ ਭਾਰਤ ਇਨੀਸ਼ੇਟਿਵ ਅਧੀਨ ਗਤੀਵਿਧੀਆਂ ਦਾ ਆਯੋਜਨ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਵਿੱਚ ਪਰਿਆਵਰਣ …

Leave a Reply