Wednesday, July 22, 2026

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਕਬੱਡੀ ਵਿਚ ਮਾਰੀਆਂ ਮੱਲਾਂ

ਸੰਦੋੌੜ, 24 ਅਗਸਤ (ਹਰਮਿੰਦਰ ਸਿੰਘ ਭੱਟ) – ਭੋਗੀਵਾਲ ਜੋਨ ਵਲੋਂ ਕਰਵਾਏ ਗਏ ਜੋਨ ਪੱਧਰੀ ਕਬੱਡੀ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੁਸੈਨਪੂਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸਨ ਕਰਦਿਆਂ ਅੰਡਰ-19 ਵਿਚੋ ਦੂਜਾਂ ਸਥਾਨ ਪ੍ਰਾਪਤ ਕੀਤਾ ਅਤੇ ਇਸ ਸਮੇਂ ਸਲੈਕਸਨ ਕਮੇਟੀ ਵਲੋਂ ਜਿਲ੍ਹੇ ਲਈ ਚਾਰ ਬੱਚਿਆ ਹਰਜੋਤ ਸਿੰਘ ਪੁੱਤਰ ਜਸਵੰਤ ਸਿੰਘ ਝਨੇਰ, ਜੋਬਨਪ੍ਰੀਤ ਸਿੰਘ ਪੁੱਤਰ ਤੇਜਿੰਦਰ ਸਿੰਘ ਧੰਨੋ, ਸੁੱਖਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਧਲੇਰ ਅਤੇ ਰਾਜਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਕੰਗਣਵਾਲ ਦੀ ਚੋਣ ਹੋਈ। ਟੀਮ ਦੇ ਸਕੂਲ ਪਹੁੰਚਣ ਤੇ ਸਕੂਲ ਵਲੋਂ ਬੱਚਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ । ਸਕੂਲ ਦੇ ਚੈਅਰਮੈਨ ਸ: ਨਰਿੰਦਰ ਸਿੰਘ ਮਾਨ ਨੇ ਆਖਿਆ ਕਿ ਖੇਡਾਂ ਵਿਚ ਰੂਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।ਇਸ ਸਮੇ ਸਕੂਲ ਦੇ ਪ੍ਰਬੰਧਕ ਸੂਖਚੈਨ ਸਿੰਘ,ਡੀ.ਪੀ.ਈ ਗੁਰਪ੍ਰੀਤ ਸਿੰਘ, ਪੀ.ਟੀ.ਆਈ ਗੁਰਦੀਪ ਕੋਰ, ਜਸਵੀਰ ਸਿੰਘ, ਮਨਦੀਪ ਸਰਮਾਂ, ਕਬੱਡੀ ਕੋਚ ਜਸਵੰਤ ਸਿੰਘ ਗੋਲੂ ਕੰਗਣਵਾਲ ਹਾਜਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply