ਸਮਰਾਲਾ 24 ਅਗਸਤ (ਪ. ਪ) – ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਸਕੂਲ ਸਕੂਲ ਮੁਖੀ ਮੇਘ ਦਾਸ ਜਵੰਦਾ ਦੀ ਅਗਵਾਈ ਵਿੱਚ ਵਣ ਮਹਾਂ ਉਤਸਵ ਮਨਾਇਆ ਗਿਆ। ਜਿਸ ਅਧੀਨ ਸਕੂਲ ਅਹਾਤੇ ਵਿੱਚ ਸਜਾਵਟੀ, ਛਾਂਦਾਰ, ਫਲਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਮੁਖੀ ਨੇ ਕਿਹਾ ਕਿ ਰੁੱਖ ਜਿੱਥੇ ਸਾਨੂੰ ਇਮਾਰਤੀ ਲੱਕੜੀ, ਬਾਲਣ, ਫਲ, ਦਵਾਈਆਂ ਅਤੇ ਬਹੁਤ ਸਾਰੇ ਜੀਵਾਂ ਨੂੰ ਰਹਿਣ ਲਈ ਆਸਰਾ ਦਿੰਦੇ ਹਨ, ਉੱਥੇ ਸਾਨੂੰ ਸਾਹ ਲੈਣ ਲਈ ਸ਼ੁੱਧ ਆਕਸੀਜਨ ਅਤੇ ਵਰਖਾ ਕਰਵਾਕੇ ਕੁਦਰਤ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਸਕੂਲ ਮੁਖੀ ਨੇ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਤੇ ਦੋ ਦੋ ਬੂਟੇ ਲਾਉਣ ਦੀ ਪ੍ਰੇਰਣਾ ਵੀ ਦਿੱਤੀ। ਇਸੇ ਸੰਦਰਭ ਵਿੱਚ ਸਕੂਲ ਦੇ ਦੋ ਵਿਦਿਆਥੀ ਪਲਵਿੰਦਰ ਸਿੰਘ ਜਮਾਤ ਅੱਠਵੀਂ ਅਤੇ ਜਸ਼ਨਪ੍ਰੀਤ ਸਿੰਘ ਜਮਾਤ ਛੇਵੀਂ ਨੇ ਆਪਣੇ ਜਨਮ ਦਿਨ ਮੌਕੇ ਦੋ ਦੋ ਬੂਟੇ ਸਕੂਲ ਵਿੱਚ ਲਗਾਏ।
ਇਸ ਮੌਕੇ ਮਾਸਟਰ ਬਲਵੀਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਭਾ ਤੋਂ ਵਧੀਆ ਤੇ ਉੱਤਮ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰੀਏ। ਇਹ ਪੌਦੇ ਵਾਤਾਵਰਨ ਵਿੱਚ ਫੈਲੀਆਂ ਜਹਿਰੀਲੀਆਂ ਗੈਸਾਂ ਨੂੰ ਆਪਣੇ ਵਿੱਚ ਸੋਕ ਲੈਂਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਸ਼ੁੱਧ ਬਣਾਉਂਦੇ ਹਨ।ਉਨ੍ਹਾਂ ਅੱਗੇ ਕਿਹਾ ਜੇਕਰ ਸਾਡਾ ਆਲਾਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਸਾਡੇ ਮਨ ਵੀ ਸਾਫ ਸੁਥਰਾ ਬਣਦਾ ਹੈ।ਇਸ ਮੌਕੇ ਮੈਡਮ ਅਮਰਜੀਤ ਕੌਰ, ਮੈਡਮ ਜਗਦੀਸ਼ ਕੌਰ, ਮੈਡਮ ਪਵਨਦੀਪ ਕੌਰ, ਅਕਵਿੰਦਰ ਕੌਰ ਅਤੇ ਮੈਡਮ ਬਲਜਿੰਦਰ ਕੌਰ ਹਾਜਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media