
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ ਸੱਗੂ) 207 ਕਰੋੜ ਦੀ ਗਰਾਂਟ ਨਾਲ ਨਵੇਂ ਸੀਵਰੇਜ ਸਮੇਤ ਲੋੜੀਂਦੇ ਵਿਕਾਸ ਕਾਰਜ ਕਰਵਾ ਕੇ ਪਿੰਡ ਸੁਲਤਾਨਵਿੰਡ ਦੀ ਕਾਇਆਂ ਕਲਪ ਕੀਤੀ ਜਾਵੇਗੀ ।ਇਹ ਦਾਅਵਾ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਗੁਰਦਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਸਾਬਕਾ ਕੌਂਸਲਰ ਤੇ ਅਕਾਲੀ ਜਥਾ ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਮਾਹਲ ਦੀ ਅਗਵਾਈ ‘ਚ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਗੁਰਪ੍ਰਤਾਪ ਸਿੰਘ ਟਿੱਕਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੇਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਪਿੰਡ ਸੁਲਤਾਨਵਿੰਡ ਵਾਸੀਆਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਇੰਨਾਂ ਮੁਸਸ਼ਕਲਾਂ ਨੂੰ ਹੱਲ ਕਰਨ ਲਈ ਹੀ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦੀ ਰਹਿਨੁਮਾਈ ਹੇਠ ਪਿੰਡ ਦੇ ਵਿਕਾਸ ਕਾਰਜ ਅਰੰਭ ਕਰਵਾਏ ਜਾ ਰਹੇ ਹਨ। ਸ੍ਰ. ਟਿੱਕਾ ਨੇ ਕਿਹਾ ਕਿ ਸ੍ਰ. ਬਿਕਰਮ ਸਿੰਘ ਮਜੀਠੀਆ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਉਨਾਂ ਦੀ ਡਿਊਟੀ ਲਗਾਈ ਹੈ ਅਤੇ ਅੱਜ ਇਸ ਧਾਰਮਿਕ ਸਥਾਨ ‘ਤੇ ਉਹ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਵਾਅਦਾ ਕਰਦੇ ਹਨ ਕਿ ਟੈਂਡਰ ਭਰਨ ਵਾਲੀ ਕੰੰਪਨੀ ਵਲੋਂ ਦੋ ਚਾਰ ਦਿਨਾਂ ਵਿੱਚ ਹੀ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ।ਉਨਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਖੁੱਦ ਦਿਲਚਸਪੀ ਲੈ ਕੇ ਪਿੰਡ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਦ੍ਰਿੜ ਹਨ।
ਇਸ ਮੌਕੇ ਸ੍ਰ. ਟਿੱਕਾ ਨੇ ਪੱਤਰਕਾਰਾਂ ਵਲੋਂ ਹਲਕਾ ਦੱਖਣੀ ਦੀ ਸਿਆਸਤ ਅਤੇ ਪਿੰਡ ਦੀ ਲੰਮੇ ਸਮੇਂ ਹੋਈ ਅਣਦੇਖੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੰਦ,ੇ ਬਲਕਿ ਇਹ ਜਰੂਰ ਕਹਿੰਦੇ ਹਨ ਕਿ ਹੁਣ ਪਿੰਡ ਵਾਸੀਆਂ ਨੂੰ ਅਕਾਲੀ ਦਲ ਨਾਲ ਕੋਈ ਸ਼ਿਕਾ ਗਿਲਵਾ ਨਹੀਂ ਰਹੇਗਾ।ਇਸ ਮੌਕੇ ਮੰਗਵਿੰਦਰ ਸਿੰਘ ਸੈਕਟਰੀ, ਮਿਲਾਪ ਸਿੰਘ ਡਾਇਰੈਕਟਰ ਕੋ ਆਪਰੇਟਿਵ ਬੈਂਕ, ਨੰਬਰਦਾਰ ਜਸਬੀਰ ਸਿੰਘ, ਸਾਬਕਾ ਕੌਂਸਲਰ ਜਗੀਰ ਸਿੰਘ, ਜਸਪਾਲ ਸਿੰਘ ਸ਼ੰਟੂ, ਜਗੀਰ ਸਿੰਘ ਮਾਹਲ, ਪ੍ਰਕਾਸ਼ ਸਿੰਘ ਮਾਹਲ, ਨੰਬਰਦਾਰ ਮੁਖਤਾਰ ਸਿੰਘ, ਜਸਵਿੰਦਰ ਸਿੰਘ ਆਸ਼ੂ, ਸਾਬਕਾ ਕੌਂਸਲਰ ਗੁਰਮੇਜ ਸਿਘ ਬੱਬੀ, ਜੋਗਾ ਸਿੰਘ, ਰਾਣਾ ਪਲਵਿੰਦਰ ਸਿੰਘ, ਨੋਬਲ ਬਮਰਾਹ, ਜਗਰੂਪ ਸਿੰਘ ਚੰਦੀ, ਅਮਰੀਕ ਸਿੰਘ ਖਜਾਨੇਵਾਲੀਆ, ਜਗਮੇਲ ਸਿੰਘ ਸ਼ੀਰਾ, ਕੁਲਦੀਪ ਕੁਮਾਰ ਪੱਪੂ, ਬਲਜੀਤ ਸਿੰਘ ਬੱਬੂ, ਸੋਨੂ ਸੋਹਲ, ਗੁਰਮੁੱਖ ਸਿੰਘ ਬਿੱਟੂ, ਲਖਬੀਰ ਸਿੰਘ, ਮਾ. ਜਸਵੰਤ ਸਿੰਘ, ਦਲਬੀਰ ਸਿੰਘ ਮਾਹਲ ਰਾਮ ਸਿੰਘ ਰਸੀਲਾ, ਮਨਦੀਪ ਸਿੰਘ, ਸੁਨੀਲ ਬਿਆਲਾ, ਮੈਨੇਜਰ ਤਰਸੇਮ ਸਿੰਘ ਵੱਲਾ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media