
ਬਟਾਲਾ, 25 ਅਗਸਤ (ਨਰਿੰਦਰ ਬਰਨਾਲ) – ਗੁਰੂ ਨਾਨਕ ਕਾਲਜੀਏ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਹਰਭਜਨ ਸਿੰਘ ਸੇਖੋ ਨੇ ਪ੍ਰੈਸ ਬਿਆਨਾ ਵਿਚ ਦੱਸਿਆ ਕਿ ਸਕੂਲ ਵਿਖੇ ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਪਾ੍ਰਪਤੀਆਂ, ਸਿਖਿਆ ਖੇਤਰ ਤੇ ਹੋਰ ਸਕੂਲ ਦੀਆਂ ਗਤੀਅ ਵਿਧੀਆਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਦਾ ਮਾਣ ਸਨਮਾਨ ਕਰਨ ਹਿੱਤ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ।ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋ ਸਕੱਤਰ ਅਵਤਾਰ ਸਿੰਘ ਤੇ ਮੀਤ ਸਕੱਤਰ ਭੁਪਿੰਦਰ ਸਿੰਘ ਵੀ ਇਸ ਇਨਾਮ ਵੰਡ ਸਮਾਗਮ ਵਿਚ ਪਹੁੰਚ ਕੇ ਇਨਾਮ ਦੀ ਵੰਡ ਕਰਨਗੇ, ਇਸ ਤੋ ਇਲਾਵਾ ਇਸ ਸਮਾਗਮ ਵਿਚ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸ਼ਨ ਤੇ ਸੰਤੋਖ ਰਾਜ ਸਿੰਘ ਗੁਰਦਾਸਪੁਰ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਰਹੇ ਹਨ। ਇਸ ਤੋ ਇਲਾਵਾ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਜਿਲ੍ਹਾ ਸਾਇੰਸ ਸੁਪਰਵਾਈਜ ਤੇ ਅਹਿਮ ਸਖਸ਼ੀਅਤਾ ਵੀ ਸਮਾਗਮ ਦੀ ਸੋਭਾ ਵਧਾਂਉਣਗੀਆਂ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media