
ਸੰਦੌੜ, 25 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਨਰਿੰਦਰਜੀਤ ਸਿੰਘ ਸਲਾਰ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਧਰਨੇ ਨੂੰ ਸਬੰਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ, ਸਵਰਨ ਸਿੰਘ ਕੁਠਾਲਾ, ਜਨਕ ਰਾਜ, ਗੁਲਜ਼ਾਰ ਖਾਂ ਪੰਜਗਰਾਈਆ ਨੇ ਮੰਗ ਕੀਤੀ ਕਿ ਸਰਕਾਰ ਡੀ.ਏ ਦਾ ਬਕਾਇਆ 4,9,14 ਸਟੈਪ ਅੱਤ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਛੇਂਵੇ ਤਨਖਾਹ ਕਮਿਸ਼ਨ ਦਾ ਗਠਨ, ਆਂਗਣਵਾੜੀ, ਮਿੱਡ ਡੇ ਮੀਲ ਅਤੇ ਆਸਾ ਵਰਕਰਾਂ ਨੂੰ ਘੱਟੋ-ਘੱਟ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੈਲੀਵੇਜ ਅਤੇ ਅਡਹਾਕ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ। ਉਨ੍ਹਾਂ ਆਦਿ ਮੰਗਾਂ ਬਾਰੇ ਪਹਿਲੀਆਂ ਮੀਟਿੰਗਾਂ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਤੇ ਜੋਰ ਦਿੱਤਾ। ਉਹਨਾਂ ਸਰਕਾਰ ਦੀ ਅਫਸਰਾਂ ਅਤੇ ਆਮ ਮੁਲਾਜ਼ਮਾਂ ਪ੍ਰਤੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਦਾ ਕੇਂਦਰ ਤੋਂ ਆਉਂਦਾ ਬਜਟ ਕਿਸੇ ਹੋਰ ਥਾਵਾਂ ਤੇ ਵਰਤਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਲੇਟ ਤਨਖਾਹਾਂ ਦੇਣ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਵਿੱਚ ਅਨੁਸੂਚਿਤ ਜਾਤੀ ਅਤੇ ਜਰਨਲ ਵਾਰਤਾ ਦੇ ਬਜਟ ਅਲੱਗ-ਅਲੱਗ ਭੇਜਣ ਦੀ ਨੀਤੀ ਦੀ ਵਿਰੋਧਤਾ ਕੀਤੀ। ਇਸ ਮੌਕੇ ਨੂਰਜਹਾਂ ਬਰਕਤਪੁਰਾ, ਰਮਨਦੀਪ ਕੌਰ, ਜਹਾਨਬੀ ਸਰਵਰਪੁਰ, ਰਤਨ ਸਿੰਘ ਅਮਰਗੜ੍ਹ, ਨਾਮਦੇਵ ਸਿੰਘ, ਬੰਤ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਸੁੱਖਾ, ਯਾਦਵਿੰਦਰ ਸਿੰਘ, ਰਣਜੀਤ ਸਿੰਘ ਆਦਿ ਵੀ ਸ਼ਾਮਿਲ ਸਨ
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media