Tuesday, March 10, 2026

ਡੀ.ਏ.ਵੀ ਪਬਲਿਕ ਸਕੂਲ ਵਿੱਚ ਰੱਖੜੀ, ਖੇਡ, ਦਿਵਸ, ਸੰਸਕ੍ਰਿਤ ਅਤੇ ਹੈਦਰਾਬਾਦ ਸਤਿਆਗ੍ਰਹਿ ਦਿਵਸ ਮਨਾਇਆ

Mrs. (Dr.) Neera Sharma
Mrs. (Dr.) Neera Sharma

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਰੱਖੜੀ ਦਾ ਤਿਉਹਾਰ, ਰਾਸ਼ਟਰੀ ਖੇਡ ਦਿਵਸ, ਸੰਸਕ੍ਰਿਤ ਦਿਵਸ ਅਤੇ ਹੈਦਰਾਬਾਦ ਸਤਿਆਗ੍ਰਹਿ ਦਿਵਸ ਮਨਾਉਣ ਲਈ ਖ਼ਾਸ ਸਵੇਰ ਦੀ ਸਭਾ ਦਾ ਅਯੋਜਨ ਕੀਤਾ ਗਿਆ । ਸਕੂਲ ਵਿੱਚ ਤਿਉਹਾਰ ਦਾ ਮਾਹੌਲ ਸੀ ਅਤੇ ਵਿਦਿਆਰਥੀਆਂ ਨੇ ਇਹ ਸਭ ਬੜੇ ਜੋਸ਼ ਅਤੇ ਖ਼ੁਸ਼ੀ ਨਾਲ ਮਨਾਇਆ । ਭੈਣ ਭਰਾ ਦੇ ਪਵਿਤੱਰ ਰਿਸ਼ਤੇ ਨੂੰ ਦਰਸ਼ਾਉਂਦੀ ਹੈ ।ਇਸ ਮੌਕੇ ਉਤੇ ਸਕੂਲ ਵਿੱਚ ਵੱਖਸ਼ਵੱਖ ਸ਼੍ਰੇਣੀਆਂ ਲਈ ਵੱਖਸ਼ਵੱਖ ਪ੍ਰਤੀਯੋਗਿਤਾਵਾਂ ਅਯੋਜਿਤ ਕੀਤੀਆਂ ਗਈਆਂ, ਜਿਵੇਂ :ਸ਼ ਰਾਖੀ ਮੇਕਿੰਗ ਪ੍ਰਤੀਯੋਗਿਤਾ, ਰਾਖੀ ਕਾਰਡ ਜੋ ਭੈਣ ਭਰਾ ਦੇ ਪਿਅਰ ਅਤੇ ਭਾਵਨਾਵਾਂ ਨੂੰ ਦਰਸ਼ਾਉਂਦੇ ਹਨ।ਉਨ੍ਹਾਂ ਨੂੰ ਡਿਸਪਲੇ ਬੋਰਡ ਦੇ ਉਤੇ ਲਗਾਇਆ ਗਿਆ।ਵਿਦਿਆਰਥੀਆਂ ਨੇ ਤਿਉਹਾਰ ਦੀ ਮਹੱਤਤਾ ਬਾਰੇ ਪੜ੍ਹਿਆ ।
29।08।15 ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਹਾੜਾ ਮਨਾਉਣ ਲਈ ਸਕੂਲ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਉਤੇ ਵਿਦਿਆਰਥੀਆਂ ਨੇ ਮਹਾਨ ਖਿਡਾਰੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਦੀ ਘਟਨਾਵਾਂ ਤੋਂ ਪ੍ਰੇਰਨਾ ਲੈਣ ਦਾ ਪ੍ਰਣ ਕੀਤਾ ਜਿਸਨੇ ਭਾਰਤ ਦੇਸ਼ ਲਈ ਪ੍ਰਤੀਕ ਦੇ ਰੂਪ ਵਿੱਚ ਓਲੰਪਿਕ ਖੇਡਾਂ ਵਿੱਚ ਹਾਕੀ ਦੀ ਖੇਡ ਵਿੱਚ ਸੋਨੇ ਦੇ ਤਮਗੇ 1928, 1932 ਅਤੇ 1936 ਵਿੱਚ ਜਿੱਤੇ ਸਨ ।
ਇਸ ਦਿਨ ਸਕੂਲ ਵਿੱਚ ਹੈਦਰਾਬਾਦ ਸਤਿਆਗ੍ਰਹਿ ਦਿਵਸ ਵੀ ਮਨਾਇਆ ਗਿਆ ਜਿਸਨੂੰ ਆਰਿਆ ਸਮਾਜ ਅਤੇ ਹਿੰਦੂ ਮਹਾ ਸਭਾ ਦੁਆਰਾ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਹੈਦਰਾਬਾਦ ਦੀ ਨਿਜਾਮ ਸਰਕਾਰ ਦਾ ਹਿੰਦੂਆਂ ਦੇ ਬਹਿਸ਼ਕਾਰ ਦੇ ਵਿਰੋਧ ਵਿੱਚ ਸੀ ।ਆਰਿਆ ਸਮਾਜ, ਧਰਮਾਂ ਦੇ ਵਿਰੋਧ ਨੂੰ ਘੱਟ ਕਰਨ ਲਈ ਅਤੇ ਸਾਸੰਕ੍ਰਿਤਿਕ ਮੁੱਦਿਆਂ ਨੂੰ ਰਾਜਨੈਤਿਕ ਅਤੇ ਨਸਲੀ ਰੰਗ ਨਾ ਦੇਣ ਲਈ ਇੱਕ ਮਹੱਤਵਪੂਰਨ ਕਿਰਦਾਰ ਨਿਭਾਉਂਦਾ ਹੈ ।ਵਿਦਿਆਰਥੀਆਂ ਨੂੰ ਅੰਦੋਲਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਰਿਆ ਸਮਾਜ ਨੇ, ਕਿਸ ਤਰ੍ਹਾਂ ਨਿਜ਼ਾਮ ਦੁਆਰਾ ਹੋ ਰਹੇ ਜ਼ੁਲਮਾਂ ਦੇ ਖਿਲਾਫ਼ ਸ਼ਾਂਤੀਪੂਰਵਕ ਮੁਹਿੰਮ ਚਲਾਈ, ਦੇ ਬਾਰੇ ਜਾਣਕਾਰੀ ਦਿੱਤੀ ।
1969 ਨੂੰ ਮਨਾਏ ਜਾਣ ਵਾਲੇ ਸੰਸਕ੍ਰਿਤ ਦਿਵਸ ਨੂੰ ਵੀ ਵਿਦਿਆਰਥੀਆਂ ਨੇ ਮਨਾਇਆ।ਇਹ ਦਿਵਸ ਸਭ ਤੋਂ ਪੁਰਾਤਨ ਅਤੇ ਸਾਰੀ ਭਾਰਤੀ ਭਾਸ਼ਾਵਾਂ ਦੀ ਜਨਨੀ ਦੇ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।ਵਿਦਿਆਰਥੀਆਂ ਨੇ ਭਾਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜੋ ਵਿਸ਼ਵ ਸਤਰ ਦੀ ਭਾਸ਼ਾ ਦੇ ਰੂਪ ਵਿੱਚ ਉਭਰ ਰਹੀ ਹੈ ।ਸੰਸਕ੍ਰਿਤ ਦਿਵਸ ਮਨਾਉਣ ਦਾ ਖ਼ਾਸ ਉਦੇਸ਼ ਭਾਸ਼ਾ ਦੇ ਪ੍ਰਤੀ ਉਤਸਾਹਿਤ ਕਰਨਾ ਅਤੇ ਆਮ ਜਨਤਾ ਨੂੰ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਹੈ । ਸਕੂਲ ਵਿੱਚ ਵੇਦ ਪ੍ਰਚਾਰ ਹਫ਼ਤੇ ਦਾ ਸਮਾਪਨ ਸਮਾਰੋਹ ਵੀ ਹੋਇਆ 22 ਅਗਸਤ ਤੋਂ 29 ਅਗਸਤ ਤੱਕ ਮਨਾਇਆ ਗਿਆ ਤਾਂ ਜੋ ਵਿਦਿਆਰਥੀਆਂ ਵਿੱਚ ਵੈਦਿਕ ਕਦਰਾਂ ਕੀਮਤਾਂ ਅਤੇ ਸਹੀ ਜੀਵਨ ਜੀਉਣ ਦੇ ਸਿਧਾਂਤਾਂ ਦੇ ਪ੍ਰਤੀ ਜਾਗਰੁਕਤਾ ਪੈਦਾ ਕੀਤੀ ਜਾ ਸਕੇ ।ਗੀਤਾ ਮੰਤਰਾਂ ਨੂੰ ਉਚਾਰਨ ਅਤੇ ਭਗਵਾਨ ਰਾਮ ਅਤੇ ਕ੍ਰਿਸ਼ਨ ਦੇ ਦੈਵਿਕ ਕੰਮਾਂ ਲਈ ਉਨ੍ਹਾਂ ਨੂੰ ਮਾਨ ਦੇਣ ਦੇ ਨਾਲ ਹਫ਼ਤੇ ਦੇ ਸਮਾਰੋਹ ਦਾ ਸਮਾਪਨ ਹੋਇਆ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਇਸ ਮੌਕੇ ਉਤੇ ਆਪਣੀਆਂ ਸ਼ੁੱਭਸ਼ਇੱਛਾਵਾਂ ਭੇਜੀਆਂ ਅਤੇ ਵਿਦਿਾਰਥੀਆਂ ਨੂੰ ਸੱਚੇ ਮਨ ਨਾਲ ਤਿਉਹਾਰ ਮਨਾਉਣ ਲਈ ਕਿਹਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਾਕੀ ਦੇ ਮਹਾਨ ਜਾਦੂਗਰ ਧਿਆਨ ਚੰਦ ਨੁੰ ਮਾਨ ਦੇਣ ਦਾ ਨਿਰਦੇਸ਼ ਦਿੱਤਾ ਅਤੇ ਭਾਰਤੀ ਸਭਿਆਚਾਰ ਤੇ ਸੰਸਕ੍ਰਿਤੀ ਨੂੰ ਮਨਾਉਣ ਵਿੱਚ ਮਾਨ ਮਹਿਸੂਸ ਕਰਨਾ ਚਾਹੀਦਾ ਹੈ ।
ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੇ ਉਤੇ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਇਹੋ ਜਿਹੇ ਤਿਉਹਾਰ ਭਾਰਤੀ ਸੰਸਕ੍ਰਿਤੀ ਨਾਲ ਭਰਪੂਰ ਹੁੰਦੇ ਹਨ, ਇਨ੍ਹਾਂ ਨੂੰ ਸੱਚੇ ਮਨ ਨਾਲ ਮਨਾਉਣਾ ਚਾਹੀਦਾ ਹੈ । ਉਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਨੂੰ ਮਾਨ ਦੇਣ ਲਈ ਕਿਹਾ ਜਿਸਨੇ ਸਾਡੇ ਸਮਾਜ ਨੂੰ ਭਰਪੂਰਤਾ ਦਿੱਤੀ ਹੈ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply