Wednesday, March 11, 2026

 ਪੁਰਾਤਨ ਵਿਰਾਸਤੀ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਦਾ ਆਯੋਜਨ

PPN2908201501

ਮਾਲੇਰਕੋਟਲਾ, 28 ਅਗਸਤ (ਹਰਮਿੰਦਰ ਸਿੰਘ) ਅੱਜ ਮਾਲੇਰਕੋਟਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪੁਰਾਣੀਆਂ ਅਤੇ ਵਿਰਾਸਤੀ ਵਸਤਾਂ ਦੇ ਇਤਿਹਾਸ ਸਬੰਧੀ ਵਡਮੁੱਲਾ ਕਾਰਜ ਕਰਦੀ ਆ ਰਹੀ ਸੰਸਥਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ਼ (ਇਨਟੈੱਕ) ਮਾਲੇਰਕੋਟਲਾ ਚੈਪਟਰ ਵੱਲੋਂ ਪੁਰਾਤਨ ਵਿਰਾਸਤੀ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸ਼੍ਰੀ ਅਮਿਤ ਕੁਮਾਰ ਬੈਂਬੀ ਐਸ.ਡੀ.ਐਮ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਪ੍ਰਦਰਸ਼ਨੀ ਦਾ ਉਦਘਾਟਨ ਸ.ਨਵਜੋਤਪਾਲ ਸਿੰਘ ਰੰਧਾਵਾ ਡਾਇਰੈਕਟਰ ਟੂਰੀਜ਼ਮ ਕਲਚਰਲ ਅਫੇਅਰਜ਼, ਆਰਕਾਈਵਜ਼ ਐਂਡ ਮਿਊਜ਼ਿਅਮਜ਼ (ਸੀ.ਈ.ਓ. ਪੰਜਾਬ ਹੈਰੀਟੇਜ ਐਂਡ ਟੂਰੀਜ਼ਮ ਪ੍ਰਮੋਸ਼ਨ ਬੋਰਡ) ਨੇ ਕੀਤਾ। ਇਨਟੈੱਕ ਪੰਜਾਬ ਦੇ ਕਨਵੀਨਰ ਡਾ.ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਇਸ ਪ੍ਰਦਸ਼ਨੀ ਵਿੱਚ ਪਹੁੰਚੇ। ਡਾਇਰੈਕਟਰ ਟੂਰੀਜ਼ਮ ਕਲਚਰਲ ਅਫੇਅਰਜ਼, ਆਰਕਾਈਵਜ਼ ਐਂਡ ਮਿਊਜ਼ਿਅਮਜ਼ (ਸੀ.ਈ.ਓ. ਪੰਜਾਬ ਹੈਰੀਟੇਜ ਐਂਡ ਟੂਰੀਜ਼ਮ ਪ੍ਰਮੋਸ਼ਨ ਬੋਰਡ) ਸ.ਨਵਜੋਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਤੋਂ ਸੇਧ ਲੈ ਕੇ ਹੀ ਉੱਚੀ-ਸੁੱਚੀ ਜੀਵਨ ਜਾਂਚ ਨਾਲ ਕੋਈ ਵੀ ਕੌਮ ਆਪਣੀ ਹੋਂਦ ਕਾਇਮ ਰੱਖ ਸਕਦੀ ਹੈ। ਜਰੂਰਤ ਹੈ ਇਸ ਸਭ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵੇ। ਇਸ ਤੋਂ ਬਾਅਦ ਸ਼੍ਰੀ ਅਮਿਤ ਬੈਂਬੀ ਨੇ ਕਿਹਾ ਕਿ ਇਤਿਹਾਸ ਆਪਣੀ ਇੱਕ ਵੱਡਮੁੱਲੀ ਪਹਿਚਾਨ ਹੈ, ਸਾਨੂੰ ਆਪਣਾ ਇਤਿਹਾਸ ਹਮੇਸ਼ਾ ਯਾਦ ਰੁੱਖਣਾ ਚਾਹੀਦਾ ਹੈ ਅਤੇ ਅੱਜ ਇਸ ਪ੍ਰਦਰਸ਼ਨੀ ‘ਚ ਪ੍ਰਦਰਸ਼ਿਤ ਅਮੋਲਕ ਵਸਤਾਂ ਨੂੰ ਦੇਖ ਕੇ ਆਪਣੇ ਇਤਿਹਾਸ ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿਦਿੰਆ ਚੈਪਟਰ ਦੇ ਕਨਵੀਨਰ ਡਾ.ਸਲੀਮ ਮੁਹੰਮਦ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ‘ਚ ਸ.ਨਰਿੰਦਰ ਪਾਲ ਸਿੰਘ ਲੁਧਿਆਣਾ ਵੱਲੋਂ ਕੀਮਤੀ ‘ਤੇ ਦੁਰਲੱਭ ਸਿੱਕੇ, ਸਿੱਖ ਇਤਿਹਾਸ ਨਾਲ ਸਬੰਧਿਤ ਹਥਿਆਰਾਂ ਦੀ ਵੰਨਗੀ, ਸਮਸ਼ੀਰ, ਤੇਗਾ, ਖੰਡਾ, ਕਮਾਨ, ਤੀਰ, ਖੁਖਰੀ, ਕਟਾਰ, ਪੁਰਾਤਨ ਹੱਥ ਲਿਖਤਾਂ, ਰਾਜਿਆਂ-ਮਹਾਰਾਜਿਆਂ ਅਤੇ ਨਵਾਬਾਂ ਦੇ ਸਮੇਂ ਦੇ ਸਿੱਕੇ, ਮਾਲੇਰਕੋਟਲਾ ਸਟੇਟ ਦੇ ਬੈਜ, ਮੈਡਲ, ਪੁਸਤਕਾਂ, ਗ੍ਰਾਮੋਫੋਨ ਮਸ਼ੀਨਾਂ, ਪੁਰਾਤਨ ਕੈਮਰੇ, ਵੀ.ਸੀ.ਆਰ. ਕੈਸਟਸ, ਰੇਡੀਓ, ਪ੍ਰੋਜੈਕਟਰ, ਪੁਰਾਣੇ ਗਹਿਣੇ, ਪਥਰਾਟ, ਪੁਰਾਤਨ ਤਾਲੇ ਆਦਿ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ.ਨਰਿੰਦਰ ਪਾਲ ਸਿੰਘ ਇਹ ਦੁਰਲੱਭ ਵਸਤਾਂ ਕਰੀਬ 28 ਸਾਲਾਂ ਤੋਂ ਇਕੱਠੀਆਂ ਕਰ ਰਹੇ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਸਰਕਾਰੀ ਅਤੇ ਗੈਰ-ਸਰਕਾਰੀ ਮਦਦ ਤੋਂ ਆਪਣੇ ਸੀਮਤ ਵਸੀਲਿਆਂ ਨਾਲ ਇਹ ਸਭ ਕੁਝ ਇੱਕਠਾ ਕੀਤਾ ਹੈ। ਇਨ੍ਹਾ ਪੁਰਾਤਨ ਸਿੱਕਿਆਂ, ਪੁਰਾਤਨ ਹੱਥ ਲਿਖਤ ਖਰੜੇ ਅਤੇ ਪੋਥੀਆਂ, ਪੁਰਾਤਨ ਸ਼ਸ਼ਤਰਾਂ ਨੂੰ ਸਭਾਲਣ ਲਈ ਅਕਾਲ ਸਹਾਇ ਅਜਾਇਬ ਘਰ ਦੀ ਸਥਾਪਨਾ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਸ ਅਜਾਇਬ ਘਰ ਵਿੱਚ ਪੁਰਾਤਨ ਇਤਿਹਾਸਕ ਵਸਤਾਂ ਸੰਭਾਲ ਕੇ ਰੱਖੀਆਂ ਗਈਆਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਸੇਧ ਲੈ ਕੇ ਆਪਣੇ ਗੌਰਵਸ਼ਾਲੀ ਇਤਿਹਾਸ ਜੁੜੀਆਂ ਰਹਿ ਸਕਣ। ਪ੍ਰਦਰਸ਼ਨੀ ਦੇਖਣ ਲਈ ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਅਧਿਆਪਕ ਅਤੇ ਹੋਰ ਵਿਅਕਤੀ ਕਾਫੀ ਗਿਣਤੀ ‘ਚ ਪਹੁੰਚੇ। ਇਨਟੈੱਕ ਮਾਲੇਰਕੋਟਲਾ ਚੈਪਟਰ ਦੇ ਕਨਵੀਨਰ ਡਾ.ਸਲੀਮ ਮੁਹੰਮਦ ਅਤੇ ਕੋ-ਕਨਵੀਨਰ ਲੈਕਚਰਾਰ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪੁਰੀ ਟੀਮ ਵੱਲੋਂ ਇਤਿਹਾਸਕ ਵਿਰਾਸਤੀ ਵਸਤਾਂ ਦੇ ਪ੍ਰੇਮੀਆਂ ਨੂੰ ਪ੍ਰਦਰਸ਼ਨੀ ‘ਚ ਸ਼ਾਮਿਲ ਕੀਤਾ ਗਿਆ। ਸਟੇਜ਼ ਦੀ ਕਾਰਵਾਈ ਪ੍ਰੋ.ਅਨਿਲ ਭਾਰਤੀ ਵੱਲੋਂ ਚਲਾਈ ਗਈ।ਪੁਰਾਤਨ ਵਿਰਾਸਤੀ ਇਤਿਹਾਸਕ ਵਸਤਾਂ ਦੀ ਲਗਾਈ ਗਈ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਲਈ ਮੁਹੰਮਦ ਸਾਬਰ ਜੁਬੈਰੀ, ਡਾ.ਰੁਬੀਨਾ ਸ਼ਬਨਮ, ਮੁਹੰਮਦ ਰਮਜ਼ਾਨ, ਗੁਲਰੇਜ ਆਬਿਦ, ਸ਼ਬੀਰ ਅਬਦਾਲੀ, ਸੁਖਜੀਤ ਸਿੰਘ, ਮੁਹੰਮਦ ਖਲੀਲ, ਸਾਦਿਕ ਅਲੀ ਤੇ ਮੁਹੰਮਦ ਇਰਸ਼ਾਦ ਨੇ ਅਹਿਮ ਭੂਮਿਕਾ ਨਿਭਾਈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply