Friday, June 19, 2026

ਸੋਹਰਾਬ ਪਬਲਿਕ ਸਕੂਲ ਵਿਖੇ 61ਵੇਂ ਜਿਲ੍ਹਾ ਪੱਧਰੀ ਸਕੂਲ ਕਰਾਟੇ ਟੂਰਨਾਮੈਂਟ ਦੀ ਸ਼ੁਰੂਆਤ

PPN2908201504

ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਸਥਾਨਕ ਨਾਭਾ ਰੋਡ ਤੇ ਸਥਿਤ ਸੋਹਰਾਬ ਪਬਲਿਕ ਸਕੂਲ ਵਿਖੇ 61ਵੀਂ ਜਿਲ੍ਹਾ ਪੱਧਰੀ ਸਕੂਲ ਕਰਾਟੇ ਟੂਰਨਾਮੈਂਟ ਮੁਕਾਬਲਿਆਂ ਦੀ ਸ਼ੁਰੂਆਤ ਜੋਨਲ ਸਕੱਤਰ ਸ਼੍ਰੀ ਮੁਹੰਮਦ ਖਲੀਲ ਅਤੇ ਜ਼ੌਨਲ ਕਨਵੀਨਰ ਸ਼੍ਰੀ ਪ੍ਰਵੇਜ ਫਾਰੂਕੀ ਦੀ ਅਗਵਾਈ ਵਿੱਚ ਸ਼ੁਰੂ ਹੋਏ। ਉਕਤ ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਉਪ-ਚੇਅਰਮੈਨ ਸ਼੍ਰੀ ਸੋਹਰਾਬ ਅਮਜਦ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸਭ ਤੋਂ ਪਹਿਲਾਂ ਮੁਕਾਬਲਾ (ਅੰਡਰ-14) 34 ਕਿਲੋ ਵਿੱਚ ਹੋਇਆ, ਜਿਸ ਵਿੱਚ (ਭਸੌੜ ਜੋਨ) ਵਿੱਚ ਸ਼ਰੀਨ ਸ਼ਰਮਾ ਨੇ ਪਹਿਲਾ ਸਥਾਨ, ਰਿਤੀਕਾ ਆਦਰਸ਼ ਨੇ ਦੂਜਾ ਅਤੇ ਮਾਨਸੀ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 13 ਕਿਲੋ ਵਿੱਚ ਜੋਨ ਦੀ ਇਨਸ਼ਾਹ ਜਮੀਲ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਤੇ ਮਹਿਕਦੀਪ ਕੌਰ ਨੇ ਤੀਜਾ ਅਤੇ ਮਨਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਦੇ 26 ਕਿਲੋ ਵਜਨ ਦੇ ਮੁਕਾਬਲਿਆਂ ਵਿੱਚ ਰਾਜਵੀਰ ਕੌਰ (ਸੁਨਾਮ ਜ਼ੌਨ) ਨੇ ਪਹਿਲਾ ਸਥਾਨ, ਸਮਨਦੀਪ ਨੇ ਦੂਜਾ, ਅੰਡਰ-14 ਦੇ 42 ਕਿਲੋ ਭਾਰ ਦੇ ਮੁਕਾਬਲਿਆਂ ਵਿੱਚ ਸੋਹਰਾਬ ਸਕੂਲ ਦੀ ਜ਼ੂਬੀਆ ਨੇ ਪਹਿਲੇ ਸਥਾਨ ਤੇ ਰਹੀ ਅਤੇ ਹਰਸ਼ਿਖਾ ਗੁਪਤਾ (ਸੁਨਾਮ ਜੋਨ) ਦੂਜੇ ਸਥਾਨ ਤੇ ਰਹੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਕੂਲ ਦੇ ਉਪ ਚੇਅਰਮੈਨ ਸ਼੍ਰੀ ਸੋਹਰਾਬ ਅਮਜਦ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਸ਼ੇਸ਼ ਤੌਰ ਤੇ ਕੁੜੀਆਂ ਦੇ ਲਈ ਕਰਾਟਿਆਂ ਦੀ ਸਿਖਲਾਈ ਬਹੁਤ ਹੀ ਮਹੱਤਵਪੂਰਨ ਹੈ, ਜਿਸ ਨਾਲ ਉਹਨਾਂ ਵਿੱਚ ਆਤਮ-ਵਿਸ਼ਵਾਸ ਅਤੇ ਸਵੈ-ਰੱਖਿਆ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਸਕੂਲ ਦੀ ਪ੍ਰਿੰਸੀਪਲ ਮੈਡਮ ਜ਼ੌਹਰਾ ਸੱਤਾਰ ਨੇ ਸਕੂਲ ਦੇ ਡਿਪਟੀ ਚੇਅਰਮੈਨ ਸ਼੍ਰੀ ਸੋਹਰਾਬ ਅਮਜਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੋਹਰਾਬ ਸਕੂਲ ਸ਼ੁਰੂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਬੱਚਿਆਂ ਨੂੰ ਅਗਾਂਹ ਵਧੂ ਸੋਚ ਪ੍ਰਦਾਨ ਕਰਕੇ ਉਹਨਾਂ ਦੇ ਚੌ ਤਰਫਾ ਵਿਕਾਸ ਵਿੱਚ ਜਿਆਦਾ ਤੋਂ ਜਿਆਦਾ ਸਾਥ ਦੇ ਰਿਹਾ ਹੈ। ਇਸ ਮੌਕੇ ਕਰਾਟੇ ਕੋਚ ਤੇ ਰੈਫਰੀ ਸ਼੍ਰੀ ਸਾਬਿਰ ਅਲੀ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਕੁੱਲ 9 ਜੋਨਾਂ ਨੇ ਭਾਗ ਲਿਆ। ਇਸ ਮੌਕੇ ਮੁਹੰਮਦ ਅਕਬਰ, ਸ਼ਬੀਰ ਖਾਂ, ਮੁਹੰਮਦ ਨਜ਼ੀਰ, ਰਣਜੀਤ ਕੌਰ, ਅਨਵਰ ਮੁਹੰਮਦ ਅਤੇ ਰੀਟਾ ਆਦਿ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply