
ਛੇਹਰਟਾ, 29 ਅਗਸਤ (ਸੁਖਬੀਰ ਖੁਰਮਨੀਆ) – ਸਬ ਡਵੀਜਨ ਸਾਂਝ ਕੇਂਦਰ ਪੱਛਮੀ ਦੀ ਮਹੀਨਾਵਾਰ ਮੀਟਿੰਗ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਂਠ ਹੋਈ, ਜਿਸ ਦੋਰਾਨ ਨਸ਼ਿਆਂ ਨੂੰ ਠੱਲ ਪਾਉਣ, ਲੁੱਟਾਂ ਖੋਹਾਂ ਕਰਨ ਤੇ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੋਕੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਹਲਕਾ ਪੱਛਮੀ ਦੇ ਆਸ ਪਾਸ ਦੇ ਇਲਾਕਿਆਂ ਵਿਚ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਮੁਜਰਿਮਾਂ ਤੇ ਅੋਰਤਾਂ ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ੀਆਂ ਨਹੀ ਜਾਵੇਗਾ।ਉਨਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਨੂੰ ਨਸ਼ਾ ਮੁੱਕਤ ਕਰਨ ਵਿਚ ਜਨਤਾ ਤੇ ਸਮਾਜ ਸੇਵੀ ਸੰਸਥਾਂਵਾਂ ਵੀ ਬਿਨਾ ਭੇਦਭਾਵ ਪੁਲਸ ਪ੍ਰਸ਼ਾਸਨ ਦਾ ਪੂਰੀ ਤਰਾਂ ਸਹਿਯੋਗ ਕਰੇ ਤਾਂ ਜਲਦੀ ਹੀ ਨਸ਼ੇ ਦੇ ਵਹਿ ਰਹੇ ਛੇਵੇਂ ਦਰਿਆਂ ਨੂੰ ਠੱਲ ਪਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਲੋਂ ਨਸ਼ਾ ਪੀਣ ਵਾਲੇ ‘ਤੇ ਪਰਚਾ ਕੱਟਣ ਦੀ ਬਜਾਏ ਉਨਾਂ ਨੂੰ ਹਸਪਤਾਲਾਂ ਵਿਚ ਦਾਖਿਲ ਕਰਵਾ ਕੇ ਉਨਾਂ ਦਾ ਇਲਾਜ ਕਰਵਾਇਆਂ ਜਾ ਰਿਹਾ ਹੈ, ਜਿਸ ਵਿਚ ਸਾਂਝ ਕੇਂਦਰ ਦੇ ਮੈਂਬਰ ਤੇ ਕੁੱਝ ਸਮਾਜ ਸੇਵੀ ਸੰਸਥਾਵਾਂ ਵਲੋਂ ਉਨਾਂ ਨੂੰ ਪੂਰਾ ਸਹਿਯੋਗ ਵੀ ਮਿਲ ਰਿਹਾ ਹੈ।ਇਸ ਮੋਕੇ ਦੀਪਕ ਸੂਰੀ, ਜਨਰ ਰਾਜ ਸਰੀਨ, ਡਾ. ਚੰਦਰੇਸ਼ ਲਖੇਰਾ, ਦੀਪਕ ਬੱਬਰ, ਬਲਦੇਵ ਸਿੰਘ, ਅਰੁਣ ਮਹਿਤਾ, ਡਾ. ਕਿਰਨ, ਤਰਸੇਮ ਸਿੰਘ ਚੰਗਿਆੜਾ, ਏਐਸਆਈ ਸੰਗੀਤ ਕੌਰ, ਏ.ਐਸ.ਆਈ ਇੰਦਰਜੀਤ ਸਿੰਘ, ਹਰੀਸ਼ ਕੁਮਾਰ, ਹਰਪ੍ਰੀਤ ਕੌਰ, ਕੁਲਜੀਤ ਕੌਰ, ਰਾਜਵਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media