
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- 47ਵੀਂ ਸੀਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ 30 ਤੋਂ 31 ਅਗਸਤ ਤੱਕ ਬੱਬੇਹਾਲੀ (ਗੁਰਦਾਸਪੁਰ) ਵਿਖੇ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕਰਵਾਈ ਜਾ ਰਹੀ ਹੈ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਜਿਲ੍ਹਾ ਸੰਗਰੂਰ ਦੀ ਟੀਮ ਟਰਾਇਲ ਲੈ ਕੇ ਚੁਣੀ ਗਈ। ਟੀਮ ਦੇ ਮੈਂਬਰ ਉਨ੍ਹਾਂ ਦੇ ਵਜਨ ਅਨੁਸਾਰ ਇਸ ਤਰ੍ਹਾਂ ਹਨ। ਮੁਹੰਮਦ ਆਰਿਫ (57 ਕਿਲੋ), ਮੁਹੰਮਦ ਰਿਜਵਾਨ (61 ਕਿਲੋ), ਮੁਹੰਮਦ ਅਖਤਰ (65 ਕਿਲੋ), ਮੁਹੰਮਦ ਆਰਿਫ (70 ਕਿਲੋ), ਅਬਦੁਲ ਹਲੀਮ (74 ਕਿਲੋ), ਮੁਹੰਮਦ ਯਾਮੀਨ (86 ਕਿਲੋ), ਮੁਹੰਮਦ ਅਸ਼ਰਫ (97 ਕਿਲੋ), ਮੁਹੰਮਦ ਬਿਲਾਲ (125 ਕਿਲੋ), ਜਿਸ਼ਾਨ ਅਲੀ (ਸਟੈਂਡ ਬਾਈ), ਹਸਨ ਰਾਜਾ (ਸਟੈਂਡ ਬਾਈ) ਜਿਲ੍ਹਾ ਸੰਗਰੂਰ ਦੀ ਪਹਿਲਵਾਨਾਂ ਦੀ ਟੀਮ ਨੂੰ ਮੁਬਾਰਕਬਾਦ ਦੇਣ ਲਈ ਵਿਸ਼ੇਸ਼ ਤੌਰ ਤੇ ਚੋਧਰੀ ਖੁਸ਼ੀ ਮੁਹੰਮਦ ਪੋਪਾ ਮੈਸਰਜ਼ ਖੁਸ਼ੀ ਐਂਡ ਸਨਜ਼ ਸਬਜ਼ੀ ਮੰਡੀ ਮਾਲੇਰਕੋਟਲਾ ਤੋਂ ਅਲ-ਫਲਾਹ ਸਕੂਲ ਦੇ ਗਰਾਊਂਡ ਵਿੱਚ ਪਹੁੰਚੇ। ਚੋਧਰੀ ਖੁਸ਼ੀ ਮੁਹੰਮਦ ਪੋਪਾ ਵੱਲੋਂ ਪਹਿਲਵਾਨਾਂ ਨੂੰ ਟੀਮ ਦੇ ਖਰਚ ਲਈ 5100 ਰੁਪਏ ਦਿੱਤੇ ਅਤੇ ਐਲਾਨ ਕੀਤਾ ਕਿ ਜਿਹੜਾ ਵੀ ਪਹਿਲਵਾਨ ਇਸ ਪੰਜਾਬ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰੇਗਾ ਉਸਨੂੰ 21000 ਰੁਪਏ, ਦੂਜੇ ਸਥਾਨ ਵਾਲੇ ਨੂੰ 11000 ਰੁਪਏ ਅਤੇ ਤੀਜੇ ਸਥਾਨ ਵਾਲੇ 5100 ਰੁਪਏ ਦਿੱਤੇ ਜਾਣਗੇ। ਇਸ ਮੌਕੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ, ਸਕੱਤਰ ਮੁਹੰਮਦ ਇਰਫਾਨ ਅੰਜੁਮ, ਸਾਬਰ ਅਲੀ ਜੁਬੈਰੀ, ਮੁਹੰਮਦ ਯਾਕੂਬ, ਮੁਹੰਮਦ ਤਨਵੀਰ, ਮੁਹੰਮਦ ਯੂਸਫ ਪੱਪੂ ਪਹਿਲਵਾਨ, ਮੁਹੰਮਦ ਨਦੀਮ, ਮੁਹੰਮਦ ਸ਼ਫੀਕ, ਅਰਸ਼ਦ ਅਲੀ ਬਖਸ਼ੀ (ਸਾਰੇ ਮੈਂਬਰ), ਮੁਹੰਮਦ ਸਲੀਮ ਭੋਲਾ ਅਤੇ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ।ਪਹਿਲਵਾਨਾਂ ਦੀ ਟੀਮ ਦੇ ਨਾਲ ਜਾਲਾ ਪਹਿਲਵਾਨ ਬਤੌਰ ਟੀਮ ਇੰਚਾਰਜ਼ ਅਤੇ ਮੁਹੰਮਦ ਅਖਤਰ ਬਤੌਰ ਟੀਮ ਮੈਨੇਜਰ ਜਾ ਰਹੇ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media