
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਪ੍ਰਸਿੱਧ ਸਮਾਜੀ ਜਥੇਬੰਧੀ ਮਾਨਵ ਨਿਸ਼ਕਾਮ ਸੇਵਾ ਸੰਮਤੀ ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ) ਮਾਲੇਰਕੋਟਲਾ ਵੱਲੋਂ ਲਗਾਏ ਗਏ ਮੈਡੀਕਲ ਚੈਕਅੱਪ ਕੈਂਪ ਤੋਂ ਖੁਸ਼ ਹੋ ਕੇ ਐਸ.ਐਸ.ਜੈਨ ਤਪਾ ਬਰਾਦਰੀ ਦੇ ਚੇਅਰਮੈਨ ਚਮਨ ਲਾਲ ਜੈਨ, ਪ੍ਰਧਾਨ ਰਿਸ਼ਵ ਜੈਨ ਐਡਵੋਕੇਟ, ਮੀਤ ਪ੍ਰਧਾਨ ਸੁਦਰਸ਼ਨ ਜੈਨ, ਸਕੱਤਰ ਸਤੀਸ਼ ਜੈਨ ਐਡਵੋਕੇਟ ਤੇ ਸਮੂਹ ਤਪਾ ਬਰਾਦਰੀ ਵੱਲੋਂ ਮਾਨਵ ਨਿਸ਼ਕਾਮ ਸੇਵਾ ਸੰਮਤੀ ਦੇ ਪ੍ਰਧਾਨ ਜੀਵਨ ਸਿੰਗਲਾ, ਜਨਰਲ ਸਕੱਤਰ ਡਾ.ਪ੍ਰਦੀਪ ਓਸਵਾਲ ਨੂੰ 51000 ਰੁਪਏ ਦੀ ਰਾਸ਼ੀ ਦਾ ਚੈੱਕ ਸੋਂਪਿਆ। ਸ਼੍ਰੀ ਜੀਵਨ ਸਿੰਗਲਾ ਨੇ ਸਮੂਹ ਤਪਾ ਬਰਾਦਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਵੱਲੋਂ ਦਿੱਤੀ ਗਈ ਉਕਤ ਰਾਸ਼ੀ ਸਮਾਜ ਭਲਾਈ ਦੇ ਕੰਮਾਂ ਤੇ ਹੀ ਖਰਚ ਕੀਤੀ ਜਾਵੇਗੀ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media