Friday, March 27, 2026

ਡੀ.ਏ.ਵੀ ਪਬਲਿਕ ਸਕੂਲ ਵਿੱਚ ਵੇਦ ਪ੍ਰਚਾਰ ਹਫ਼ਤਾ ਦਾ ਆਯੋਜਨ

PPN3008201513

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਆਰਿਆ ਰਤਨ ਸ਼੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ, ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਧਾਨ ਆਪ ਉਪ ਸਭਾ ਪੰਜਾਬ ਅਤੇ ਮੰਤਰੀ ਆਪ ਉਪ ਸਭਾ ਸ਼੍ਰੀ ਜੇ.ਪੀ. ਸ਼ੂਰ ਜੀ ਡਾਇਰੈਕਟਰ ਪੀ.ਐਸ.ਸ਼ ਅਤੇ ਏਡਿਡ ਸਕੂਲਜ਼ ਦੇ ਨਿਰਦੇਸ਼ਾਂ ਹੇਠ ਵੇਦ ਪ੍ਰਚਾਰ ਹਫ਼ਤੇ ਦਾ ਆਯੋਜਨ ਕੀਤਾ ਗਿਆ ।
ਸਕੂਲ ਵਿੱਚ 22।08।15 ਨੂੰ ਇਸ ਦਾ ਉਦਘਾਟਨ ਕੀਤਾ ਗਿਆ।ਇੱਕ ਹਫ਼ਤੇ ਤੱਕ ਕਈ ਗਤੀਵਿਧੀਆਂ ਹੋਈਆਂ ਤਾਂ ਜੋ ਵਿਦਿਆਰਥੀਆਂ ਵਿੱਚ ਵੈਦਿਕ ਮੱਲਾਂ ਦੇ ਪ੍ਰਤੀ ਜਾਗਰੁਕਤਾ ਪੈਦਾ ਕੀਤੀ ਜਾ ਸਕੇ ਅਤੇ ਸਹੀ ਜੀਵਲ ਜੀਉਣ ਦੇ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਹੋਏ।ਪੂਰੇ ਹਫ਼ਤੇ ਦੀ ਗਤੀਵਿਧੀਆਂ ਵਿੱਚ ਆਰਿਆ ਸਮਾਜ ਦੇ ਪ੍ਰਚਾਰਕ ਸਵਾਮੀ ਦਇਆਨੰਦ ਸਰਸਵਤੀ ਜੀ, ਮਹਾਤਮਾ ਹੰਸਰਾਜ ਜੀ ਦੇ ਮਹਾਨ ਅਤੇ ਸਵਾਰਥ ਰਹਿਤ ਜੀਵਨ ਉਤੇ ਚਾਨਣਾ ਪਾਇਆ ਗਿਆ।ਬੱਚਿਆਂ ਨੂੰ ਹਵਨ ਦੇ ਫ਼ਾਇਦੇ ਦੱਸੇ ਗਏ ਅਤੇ ਹਰ ਰੋਜ਼ ਸਕੂਲ ਵਿੱਚ ਹੋਣ ਵਾਲੇ ਹਵਨ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਗਿਆ।ਖ਼ਾਸ ਸਵੇਰ ਦੀ ਸਭਾ ਆਯੋਜਤ ਕੀਤੀਆਂ ਗਈਆਂ ਅਤੇ ਸਾਰਾ ਸਕੂਲ ਓਮ ਅਤੇ ਗੀਤਾ ਦੇ ਸਲੋਕਾਂ ਨਾਲ ਗੂੰਜ ਰਿਹਾ ਸੀ।ਗਾਇਤਰੀ ਮੰਤਰ ਉਚੱਾਰਨ ਅਤੇ ਆਰਅਿਾ ਸਮਾਜ ਦੇ ਨਿਯਮ ਸਕੂਲ ਸਭਾ ਦਾ ਅਭਿੰਨ ਹਿੱਸਾ ਹਨ ਅਤੇ ਹਫ਼ਤੇ ਵਿੱਚ ਖ਼ਾਸ ਘਟਨਾਵਾਂ ਦੇ ਲਈ ਇਹੋ ਜਿਹੀ ਸਭਾਵਾਂ ਆਯੋਜਤ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਅਧਿਆਤਮਕ ਜੀਵਨ ਜੀਉਣ ਲਈ ਉਤਸਾਹਿਤ ਕਰਨਾ ਅਤੇ ਉਨ੍ਹਾਂ ਵਿੱਚ ਈਮਾਨਦਾਰੀ ਅਤੇ ਨਿਸਵਾਰਥ ਭਾਵ ਨਾਲ ਕੁਰਬਾਨੀ ਦਾ ਜਜ਼ਬਾ ਪੈਦਾ ਕਰਨਾ ਹੈ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ‘ਵੇਦ ਪ੍ਰਚਾਰ ਸਪਤਾਹ’ ਆਯੋਜਨ ਕਰਨ ਲਈ ਸਕੂਲ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸ੍ਰੇਸ਼ਠ ਨਾਗਰਿਕ ਬਨਣ ਦੇ ਗੁਣ ਧਾਰਨ ਕਰਨ ਲਈ ਕਿਹਾ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਨੁੰ ਭੌਤਿਕ ਸੰਸਾਰ ਦੇ ਪ੍ਰਭਾਵ ਤੋਂ ਮੁਕਤ ਰਹਿਣ ਅਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਦਾ ਨਿਰਦੇਸ਼ ਦਿੱਤਾ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply