Thursday, March 26, 2026

 ਭਗਵੰਤ ਮਾਨ ਦੀ ‘ਪੰਜਾਬ ਜੋੜੋ ਮਹਾਂ ਰੈਲੀ’ ਪੱਟੀ ਵਿਖੇ- ਪ੍ਰਭਾਕਰ ਗੋੜ

ਭਗਵੰਤ ਮਾਨ ਦੀ ਰੈਲੀ ਨਾਲ ਵਿਰੋਧੀਆਂ ਦੇ ਭਰਮ-ਭੁਲੇਖੇ ਹੋਣਗੇ ਦੂਰ- ਚੀਮਾ

PPN3108201501

ਪੱਟੀ, 31 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ‘ਆਪ’ ਆਗੂ ਰਣਜੀਤ ਸਿੰਘ ਚੀਮਾ ਦੇ ਗ੍ਰਹਿ ਵਿਖੇ ਅੱਜ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਜੋਨ ਅਬਜਰਵਰ ਪ੍ਰਵੀਨ ਪ੍ਰਭਾਕਰ ਗੋੜ ਦੀ ਅਗਵਾਈ ਹੇਠ ਹੋਈ ਜਿਸ ‘ਚ 11 ਸਤੰਬਰ ਨੂੰ ਪੱਟੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ‘ਪੰਜਾਬ ਜੋੜੋ ਮੁਹਿੰਮ’ ਮਹਾਂ ਰੈਲੀ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਇਸ ਸਬੰਧੀ ਵਰਕਰਾਂ ਦੀਆ ਡਿਊਟੀਆਂ ਲਗਾਈਆਂ ਗਈਆਂ ।ਰੈਲੀ ਵਿੱਚ ਐਮ ਪੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪੁੰਹਚ ਰਹੇ ਹਨ ।ਇਸ ਮੌਕੇ ਪ੍ਰਭਾਕਰ ਗੋੜ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਅਕਾਲੀ ਅਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ।ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ,ਕੁੱਟਣ ਤੋ ਸਿਵਾਏ ਕੁਝ ਨਹੀ ਕੀਤਾ।ਇਸ ਵਾਰ ਜਨਤਾ ਸੱਚ ਦਾ ਸਾਥ ਦੇਵੇਗੀ ਉਨ੍ਹਾਂ ਕਿਹਾ ਕਿ ਹਰ ਵਰਕਰ ਦੀ ਮਿਹਨਤ ਦਾ ਮੁੱਲ 2017 ਵਿੱਚ ਜਿੱਤ ਪ੍ਰਾਪਤ ਕਰਕੇ ਜਰੂਰ ਮੁੜੇਗਾ।ਇਸ ਮੌਕੇ ਰਣਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿੰਧੂ, ਸੁਖਬੀਰ ਸਿੰਘ ਵਲਟੋਹਾ, ਬਿੱਕਰਮਜੀਤ ਸਿੰਘ ਸਰਹਾਲੀ, ਨਿਸ਼ਾਨ ਸਿੰਘ ਲੌਹਕਾ, ਵੱਸਣ ਸਿੰਘ ਕੈਰੋ, ਰਜਿੰਦਰ ਊਸਮਾ, ਪੰਜਾਬ ਸਿੰਘ ਦੁਬਲੀ, ਅੰਗਰੇਜ ਸਿੰਘ ਸਭਰਾ, ਮਨਬੀਰ ਹਰੀਕੇ, ਸੁਖਜਿੰਦਰ ਚੀਮਾ ਬਲਜਿੰਦਰ ਕੈਰੋ, ਬਲਜੀਤ ਅਜਾਦ, ਵਿਰਸਾ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply