Thursday, March 26, 2026

ਕੌਮੀ ਪੁਰਸਕਾਰ ਚੋਣ ਕੈਂਪ ਵਿੱਚ ਭਾਗ ਲੈ ਕੇ ਵਾਪਸ ਪਰਤੀ ਬਠਿੰਡਾ ਜ਼ਿਲ੍ਹਾ ਦੀ ਟੀਮ

ਬਠਿੰਡਾ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਹੋਇਆ ਸਨਮਾਨ

PPN3108201507

ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਵੱਲੋਂ ਸਕਾਊਟਿੰਗ ਨਾਲ ਜੁੜੇ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਜਾਂਦੇ ਕੌਮੀ ਪੁਰਸਕਾਰ ਚੋਣ ਕੈਂਪ ਇਸ ਵਾਰ ਫਰੀਦਕੋਟ ਦੇ ਵਿਖੇ ਰੱਖਿਆ ਗਿਆ ਸੀ , ਜਿਸ ਵਿੱਚ ਮਾਲਵੇ ਦੇ ਤਿੰਨ ਪ੍ਰਮੁੱਖ ਜ਼ਿਲਿਆਂ ਬਠਿੰਡਾ , ਫਰੀਦਕੋਟ ਅਤੇ ਫਿਰੋਜ਼ਪੁਰ ਦੇ ਬਹੁ-ਗਿਣਤੀ ਸਕੂਲਾਂ ਨੇ ਇਸ ਚੋਣ ਮੁਕਾਬਲੇ ਵਿੱਚ ਭਾਗ ਲਿਆ। ਇਸ ਕੌਮੀ ਪੱਧਰ ਦੇ ਪੁਰਸਕਾਰ ਚੋਣ ਕੈਂਪ ਵਿੱਚ ਭਾਗ ਲੈਣ ਲਈ ਗਈ ਬਠਿੰਡਾ ਦੀ ਟੀਮ ਅੱਜ ਵਾਪਸ ਪਰਤ ਆਈ। ਕੈਂਪ ਵਿੱਚ ਭਾਗ ਲੈ ਕੇ ਪਰਤੀ ਪਿੰਡ ਦਿਉਣ ਦੀ ਟੀਮ ਦੇ ਇੰਚਾਰਜ ਅਤੇ ਕੱਬ ਮਾਸਟਰ ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਓ .ਸੀ ਬਠਿੰਡਾ ਰਣਜੀਤ ਸਿੰਘ ਮਲਕਾਣਾ ਦੀ ਅਗਵਾਈ ਵਿੱਚ ਜ਼ਿਲ੍ਹੇ 6 ਸਰਕਾਰੀ ਸਕੂਲਾਂ ਤੋਂ ਕੁੱਲ 65 ਬੱਚਿਆਂ ਨੇ ਇਸ ਕੈਂਪ ਵਿੱਚ ਭਾਗ ਲਿਆ। ਜਿਸ ਦੌਰਾਨ ਪਿੰਡ ਦਿਉਣ ਤੋਂ ਇਲਾਵਾ ਬਲਵੀਰ ਸਿੰਘ ਜੰਗੀਰਾਣਾ , ਜਗਪਾਲ ਸਿੰਘ ਭਾਗੀ ਵਾਂਦਰ , ਸੁਖਜੀਤ ਸਿੰਘ ਲਹਿਰਾ ਮੁਹੱਬਤ ਅਤੇ ਪ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਕੌਮੀ ਪੱਧਰ ਦੇ ਕੈਂਪ ਵਿੱਚ ਭਾਗ ਲੈਂਦਿਆਂ ਬਹੁ ਗਿਣਤੀ ਮੁਕਾਬਲਾ ਟੈਸਟ ਬੜੀ ਦਿਲਚਸਪੀ ਅਤੇ ਮਿਹਨਤ ਨਾਲ ਨੇਪਰੇ ਚਾੜ੍ਹੇ ਹਨ। ਇਸ ਮੌਕੇ ਸਟੇਟ ਆਰਗੇਨਾਈਜਿੰਗ ਕਮਿਸ਼ਨਰ ਓਕਾਰ ਸਿੰਘ ਚੀਮਾ, ਐਸ.ਓ.ਸੀ ਗਾਈਡ ਸਰਬਜੀਤ ਕੌਰ, ਰਿਟਾਇਰਡ ਸੀ.ਈ.ਓ ਬਲਜੀਤ ਸਿੰਘ ਬਰਾੜ, ਸੀ. ਓ ਸੀ ਚਰਨਜੀਤ ਸਿੰਘ , ਬਾਬਾ ਫਰੀਦ ਸਿੱਖਿਆ ਸੰਸਥਾਨ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਬੱਚਿਆਂ ਸਮੇਤ ਜ਼ਿਲ੍ਹੇ ਦੀ ਪੂਰੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਾਪਸੀ ਮੌਕੇ ਬੱਚਿਆਂ ਨੂੰ ਬਠਿੰਡਾ ਦਾ ਕਿਲ੍ਹਾ ਮੁਬਾਰਕ ਦੇ ਦਰਸ਼ਨ ਵੀ ਕਰਵਾਏ ਗਏ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply