Thursday, March 19, 2026

ਬਾਜਵਾ ਦੀ ਵਿਦਾਇਗੀ ਦਾ ਬੱਸ ਰਸਮੀ ਐਲਾਨ ਹੀ ਬਾਕੀ – ਮਜੀਠੀਆ

ਕਾਜੀਕੋਟ ਤੇ ਮਹਿਮੂਦਪੁਰਾ ਦੇ ਵਿਕਾਸ ਕਾਰਜਾਂ ਲਈ 35 ਲੱਖ ਦੀ ਗ੍ਰਾਂਟ

u
u

ਮਤੇਵਾਲ, 31 ਅਗਸਤ (ਪ.ਪ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੇ ਮਰਨ ਵਰਤ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਬਾਜਵਾ ਲੋਕਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਅਸਲੀਅਤ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੀ ਕੁਰਸੀ ਖਿਸਕਾ ਲਈ ਹੈ ਬਸ ਉਸ ਦੀ ਵਿਦਾਇਗੀ ਦਾ ਰਸਮੀ ਐਲਾਨ ਕਿਸੇ ਵੀ ਵਕਤ ਆ ਜਾਣਾ ਹੀ ਬਾਕੀ ਹੈ।
ਸ: ਮਜੀਠੀਆ ਹਲਕਾ ਮਜੀਠਾ ਦੇ ਪਿੰਡ ਕਾਜੀਕੋਟ ਅਤੇ ਮਹਿਮੂਦਪੁਰਾ ਦੇ ਵਿਕਾਸ ਕਾਰਜਾਂ ਲਈ ਕਰੀਬ ੩੫ ਲੱਖ ਰੁਪੈ ਦੀ ਗ੍ਰਾਂਟਾਂ ਵੰਡਣ ਅਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਆਏ ਸਨ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ: ਬਾਜਵਾ ‘ਤੇ ਪੰਜਾਬ ਨਾਲ ਹਮੇਸ਼ਾਂ ਧੋਖਾ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਸ: ਬਾਜਵਾ ਚੁਫੇਰਿਓਂ ਨਕਾਰਿਆ ਜਾ ਚੁਕਾ ਹੈ। ਉਸ ਦੀ ਪਤਨੀ ਦੇ ਹਲਕੇ ਸਮੇਤ ਗੁਰਦਾਸਪੁਰ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦੌਰਾਨ ਬੋਰੀਆ ਬਿਸਤਰਾ ਪੂਰਾਂ ਤਰਾਂ ਵਲ੍ਹੇਟ ਦਿੱਤਾ। ਸ. ਮਜੀਠੀਆ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਿਹੜਾ ਵਿਅਕਤੀ ਆਪਣੇ ਹੀ ਹਲਕੇ ਵਿੱਚ ਆਪਣਾ ਆਧਾਰ ਨਹੀਂ ਬਚਾ ਸਕਿਆ, ਉਹ ਸੂਬੇ ਦੀ ਸੱਤਾ ਹਥਿਆਉਣ ਦੇ ਸੁਪਨੇ ਲੈ ਰਿਹਾ ਹੈ। ਜੋ ਕਿ ਜ਼ਿੰਦਗੀ ਭਰ ਭੁਲੇਖਾ ਹੀ ਰਹਿ ਜਾਵੇਗਾ।
ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਦੇ ਅੱਖੀਂ ਘਟਾ ਪਾਕੇ ਸੱਤਾ ਹਾਸਲ ਕਰਨ ਦੇ ਇਹਨਾਂ ਦੇ ਮਨਸੂਬੇ ਪੰਜਾਬ ‘ਚ ਕਾਮਯਾਬ ਨਹੀਂ ਹੋਣਗੇ। ਉਹਨਾਂ ਕਿਹਾ ਉਕਤ ਦੋਹਾਂ ਪਾਰਟੀਆਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ । ਦੋਵੇਂ ਪਾਰਟੀਆਂ ਅੰਦਰ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਇਹ ਪਾਰਟੀਆਂ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਖਰ ਦੀਆਂ ਜਾ ਰਹੀਆਂ ਹਨ, ਇਨ੍ਹਾਂ ਲੋਕਾਂ ਅਸਲੀਅਤ ਤੋਂ ਲੋਕ ਵਾਕਫ਼ ਹੋ ਚੁੱਕੇ ਹਨ ਲਿਹਾਜ਼ਾ ਲੋਕਾਂ ਨੂੰ ਗੁਮਰਾਹ ਕਰਨਾ ਇਹਨਾਂ ਲਈ ਹੁਣ ਫਜ਼ੂਲ ਹੈ।
ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਅਤੇ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਖਰੇ ਨਹੀਂ ਉੱਤਰੇ ਸਗੋਂ ਜੋ ਉਹਨਾਂ ਚੋਣਾਂ ਸਮੇਂ ਵਾਅਦੇ ਕੀਤੇ ਉਸ ਦੇ ਉਲਟ ਹੀ ਉਹਨਾਂ ਕੰਮ ਕੀਤਾ। ਸਿਤਮ ਇਹ ਹੇ ਕਿ ਅੱਜ ਕੇਜਰੀਵਾਲ ਅਤੇ ਆਪ ਦੇ ਆਗੂਆਂ ਦੇ ਗਲਤ ਨੀਤੀਆਂ ਪ੍ਰਤੀ ਆਪ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਹੀ ਖ਼ੁਲਾਸੇ ਕਰਦਿਆਂ ਗੰਭੀਰ ਦੋਸ਼ ਮੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸਚਾਈ ਹੈ ਕਿ ‘ਆਪ’ ਆਪਣੀਆਂ ਰਾਜਸੀ ਸਰਗਰਮੀਆਂ ਦੇ ਸ਼ੁਰੂਆਤ ਦੇ ਦਿਨ ਤੋਂ ਹੀ ਵਿਵਾਦਾਂ ਵਿੱਚ ਫਸੀ ਹੋਈ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਵਿਵਾਦ ‘ਆਪ’ ਦੇ ਦੂਜੇ ਨਾਂਅ ਬਣ ਚੁੱਕੇ ਹਨ । ਉਹਨਾਂ ਕਿਹਾ ਕਿ ‘ਆਪ’ ਦੇ ਸੰਸਦ ਮੈਂਬਰਾਂ ਤੇ ਆਗੂ ਲੀਡਰਸ਼ਿਪ ਦੇ ਮੁੱਦੇ ‘ਤੇ ਆਪਸ ਵਿੱਚ ਹੀ ਸਿੰਗ ਫਸਾਏ ਹੋਏ ਹਨ ਜਦਕਿ ਦਿੱਲੀ ਵਿਖੇ ਇਨ੍ਹਾਂ ਦੇ ਮੰਤਰੀ ਜਾਅਲੀ ਸਰਟੀਫਿਕੇਟਾਂ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਸਭ ਗੱਲਾਂ ਉਸ ਪਾਰਟੀ ਵਿੱਚ ਹੋ ਰਹੀਆਂ ਹਨ, ਜਿਹੜੀ ਕਿ ਹਮੇਸ਼ਾ ਨੈਤਿਕਤਾ ਅਤੇ ਅਸੂਲਾਂ ਦੀਆਂ ਗੱਲਾਂ ਕਰਦਿਆਂ ਨਹੀਂ ਥੱਕਦੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੱਕ ਲੰਬਾ ਰਾਜਨੀਤਿਕ ਇਤਿਹਾਸ ਹੈ ਅਤੇ ਇਸ ਨੇ ਮੁਲਕ ‘ਤੇ ਪੰਜ ਦਹਾਕਿਆਂ ਤੋਂ ਵੱਧ ਰਾਜ ਕੀਤਾ ਹੈ ਪਰੰਤੂ ਇਸ ਨੇ ਦੇਸ਼ ਵਾਸੀਆਂ ਅਤੇ ਪੰਜਾਬੀਆਂ ਲਈ ਕੁੱਝ ਨਹੀਂ ਕੀਤਾ, ਪਰੰਤੂ ਹੁਣ ਅਕਾਲੀ-ਭਾਜਪਾ ਗੱਠਜੋੜ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਐਨ. ਡੀ. ਏ ਸਰਕਾਰ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।
ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੇ ਆਪਣੇ ਮੁੱਖ ਏਜੰਡੇ ‘ਤੇ ਚੋਣਾਂ ਲੜੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲੇ ਅੱਠ ਸਾਲਾਂ ਦੌਰਾਨ ਬੇਹੱਦ ਵਿਕਾਸ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਚਿਰਾਂ ਤੋਂ ਅਪਲਾਈ ਕੀਤੇ 1.50 ਲੱਖ ਟਿਊਬਵੈੱਲ ਕੁਨੈਕਸ਼ਨ ਜਲਦ ਮੁਹੱਈਆ ਕਰਵਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈੱਲ ਕੁਨੈਕਸ਼ਨਾਂ ਲਈ ਤਾਜ਼ਾ ਅਰਜ਼ੀਆਂ ਲੈਣ ਦੇ ਕੰਮ ਸਬੰਧੀ ਫ਼ੈਸਲਾ ਵੀ ਸਰਕਾਰ ਵੱਲੋਂ ਜਲਦ ਲਿਆ ਜਾ ਰਿਹਾ ਹੈ।
ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਪੱਪੂ ਜੈਂਤੀਪੁਰ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਗੁਰਵੇਲ ਸਿੰਘ ਅਲਕੜੇ, ਡੀ ਐੱਸ ਪੀ ਵਿਸ਼ਾਲਜੀਤ ਸਿੰਘ, ਐਸ ਐਚ ਓ ਰਾਜਬੀਰ ਸਿੰਘ, ਗੁਰਦੇਵ ਸਿੰਘ ਮਹਿਮੂਦਪੁਰਾ, ਬੀਬੀ ਧਰਮ ਕੌਰ, ਅਮਰੀਕ ਸਿੰਘ ਭੰਗਾਲੀ, ਮਾਲਕ ਸਿੰਘ ਚਾਚੋਵਾਲੀ, ਸੰਦੀਪ ਸਿੰਘ ਉਦੋਕੇ, ਹਰਅਮ੍ਰਿਤਪਾਲ ਸਿੰਘ ਸਰਪੰਚ, ਨਿਰਮਲ ਸਿੰਘ, ਸ਼ਮੀਰ ਸਿੰਘ ਤਲਵੰਡੀ, ਸਤਨਾਮ ਸਿੰਘ ਮਰੜੀ, ਦਵਿੰਦਰ ਸਿੰਘ, ਨਿੰਦਰ ਕੌਰ, ਹਰਬੰਸ ਸਿੰਘ, ਜਥੇਦਾਰ ਜਸਵੰਤ ਸਿੰਘ, ਸਰਪੰਚ ਬਲਵਿੰਦਰ ਕੌਰ, ਸਤਨਾਮ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ, ਹਰਚਰਨ ਸਿੰਘ, ਸੰਤੋਖ ਸਿੰਘ, ਬੀਬੀ ਅਮਰਜੀਤ ਕੌਰ, ਸੁਖਵਿੰਦਰ ਕੌਰ ਆਦਿ ਮੌਜੂਦ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply