ਜੰਡਿਆਲਾ ਗੁਰੂ, 31 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਜੰਡਿਆਲਾ ਗੁਰੂ ਵਿੱਚ ਬੁਲੇਟ ਮੋਟਰਸਾਇਕਲ ਦੇ ਪਟਾਕਿਆਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ।ਵੱਡਿਆਂ ਘਰਾਂ ਦੇ ਕਾਕੇ ਜਦੋਂ ਬੁਲੇਟ ਮੋਟਰਸਾਇਕਲ ਚਲਾਉਂਦੇ ਹਨ ਤਾਂ ਸਾਇਲੈਂਸਰ ਵਿੱਚ ਲੱਗੇ ਇਕ ਵਿਸ਼ੇਸ਼ ਜੰਤਰ ਦੀ ਮਦਦ ਨਾਲ ਪਟਾਕਿਆਂ ਦੀ ਧਮਕ ਪਾਉੁਂਦੇ ਹਨ।ਇਨ੍ਹਾਂ ਪਟਾਕਿਆਂ ਦੀ ਆਵਾਜ਼ ਦਿਲ ਕੰਬਾਉ ਹੁੰਦੀ ਹੈ, ਜਿਸ ਨਾਲ ਪੈਦਾ ਹੋਣ ਵਾਲੀ ਨਾਲ ਆਵਾਜ਼ ਪ੍ਰਦੂਸ਼ਨ ਵਿੱਚ ਵਾਧਾ ਹੋਣ ਕਰਕੇ ਸ਼ਹਿਰ ਦੀ ਸ਼ਾਂਤੀ ਭੰਗ ਹੁੰਦੀ ਹੈ।ਪੁਲਿਸ ਪ੍ਰਸ਼ਾਸ਼ਨ ਵੀ ਇਹ ਸਭ ਮੂਕ ਦਰਸ਼ਕ ਬਣ ਕੇ ਵੇਖਦਾ ਰਹਿੰਦਾ ਹੈ।ਵਰਨਣਯੋਗ ਹੈ ਕਿ ਬੁਲੇਟ ਮੋਟਰਸਾਇਕਲ ਚਾਲਕ ਨੌਜਵਾਨ ਆਪਣੇ ਦੋਸਤਾਂ ਨੂੰ ਮੋਟਰਸਾਇਕਲ ਤੇ ਬਿਠਾ ਕੇ ਟੋਲੀਆਂ ਦੇ ਰੂਪ ਵਿੱਚ ਬਜ਼ਾਰਾਂ ਦੀਆਂ ਗੇੜੀਆਂ ਮਾਰਦੇ ਰਹਿੰਦੇ ਹਨ।ਜਿਸ ਨਾਲ ਬਾਜਾਰਾਂ ਵਿੱਚ ਪਟਾਕਿਆਂ ਵਾਲਾ ਮਾਹੋਲ ਬਣ ਜ਼ਾਂਦਾ ਹੈ।
ਦੱਸਣਯੋਗ ਹੈ ਕਿ ਉਕਤ ਮੋਟਰਸਾਇਕਲ ਚਾਲਕ ਸਥਾਨਕ ਡੀ.ਐਸ.ਪੀ ਦਫਤਰ, ਪੁਲਿਸ ਚੌਂਕੀ ਅਤੇ ਪੁਲਿਸ ਸਟੇਸ਼ਨ ਦੇ ਬਾਹਰੋਂ ਬਿਨ੍ਹਾਂ ਕਿਸੇ ਖੋਫ ਦੇ ਬੁਲੇਟ ਦੇ ਪਟਾਕੇ ਮਾਰਦੇ ਹੋਏ ਲੰਘਦੇ ਹਨ।ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਇਸ ਤੋਂ ਇਲਾਵਾ ਜਦੋਂ ਕੁੜੀਆਂ ਦੇ ਕਾਲਜ ਅਤੇ ਸਕੂਲ ਵਿੱਚ ਛੁੱਟੀ ਹੁੰਦੀ ਹੈ ਤਾਂ ਇਹ ਮਨਚਲੇ ਕੁੜੀਆਂ ਦੇ ਆਲੇ ਦੁਆਲੇ ਬੁਲੇਟ ਮੋਟਰਸਾਇਕਲ ਦੇ ਪਟਾਕੇ ਕੱਢ ਕੇ ਗੇੜੀਆਂ ਮਾਰਦੇ ਰਹਿੰਦੇ ਹਨ।ਜਿਸ ਨਾਲ ਦਹਿਸ਼ਤ ਵਾਲਾ ਮਾਹੋਲ ਬਣ ਜ਼ਾਂਦਾ ਹੈ।ਸਥਾਨਕ ਲੋਕਾਂ ਅਤੇ ਲੜਕੀਆਂ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਬੁਲੇਟ ਮੋਟਰਸਾਇਕਲ ਦੇ ਪਟਾਕੇ ਮਰਵਾਉਣ ਵਾਲੇ ਮਨਚਲੇ ਨੌਜਵਾਨਾਂ ਦੇ ਮੋਟਰਸਾਇਕਲਾਂ ਦੇ ਸਾਇਲੈਂਸਰ ਚੈਕ ਕੀਤੇ ਜਾਣ ਅਤੇ ਇਸ ‘ਤੇ ਪਾਬੰਧੀ ਲਗਾਈ ਜਾਵੇ ਤਾਂ ਜੋ ਸਕੂਲ ਜਾਣ ਵਾਲੀਆਂ ਲੜਕੀਆਂ ਬੇਖੋਫ ਹੋ ਕੇ ਸਾਫ ਸੁਥਰੇ ਮਾਹੋਲ ਵਿੱਚ ਸਕੂਲ ਪੜ੍ਹਾਈ ਕਰਨ ਜਾ ਸਕਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media