ਪੱਟੀ, 2 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਅਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਐਢਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਗਿਆਨੀ ਜਗੀਰ ਸਿੰਘ ਲੌਹਕਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਰਕਰਾਂ ਵੇ ਵੱਡੀ ਗਿਣਤੀ ਚ ਸਮੂਲੀਅਤ ਕੀਤੀ। ਰੱਖੜ ਪੁੰਨਿਆ ਮੋਕੇ ਬਾਬਾ ਬਕਾਲਾ ਕਾਨਫੰਰਸ ‘ਚ ‘ਆਪ ਦੇ ਵਰਕਰਾਂ ਵੱਲੋ ਕੀਤੀ ਗਈ ਸਮੂਲੀਅਤ ਦਾ ਤਹਿ ਦਿਲੋ ਧੰਨਵਾਦ ਕਰਦਿਆ ਆਮ ਅਦਮੀ ਪਾਰਟੀ ਦੇ ਵਲਾਟੀਅਰ ਮਾ:ਗੁਰਦਿਆਲ ਸਿੰਘ ਪੱਟੀ ਅਤੇ ਮੋਹਕਮ ਸਿੰਘ ਸੀਤੋ ਨੇ ਕਿਹਾ ਕਿ ਰਾਜਵਾਸੀਆ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਵੱਲੋ ਪੰਜਾਬ ਅੰਦਰ ਵਿਸ਼ਾਲ ਰੈਲੀਆ ਦੀ ਲੜੀ ਸੁਰੂ ਕੀਤੀ ਗਈ ਹੈ।ਇਸੇ ਲੜੀ ਤਹਿਤ ‘ਆਪ ਵੱਲੋ 11 ਸਤੰਬਰ 2015 ਦਿਨ ਸੁਕਰਵਾਰ ਨੂੰ ਦਾਣਾ ਮੰਡੀ ਪੱਟੀ ਵਿਖੇ ਵਿਸ਼ਾਲ ਰੈਲੀ ਦਾ ਅਯੋਜਿਨ ਕੀਤਾ ਜਾ ਰਿਹਾ ਜੋ ਸਰਕਾਰ ਦੇ ਖੱਫਨ ‘ਚ ਕਿੱਲ ਸਾਬਤ ਹੋਵੇਗੀ।ਉਨ੍ਹਾਂ ਦੱਸਿਆ ਇਸ ਰੈਲੀ ਨੂੰ ਸਬੌਧਨ ਕਰਨ ਲਈ ਪੰਜਾਬ ਮਸਲਿਆ ਦੇ ਇੰਚਾਰਜ ਸੱਜੇ ਸਿੰਘ,ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ,ਭਗਵੰਤ ਮਾਨ ਅਤੇ ਪ੍ਰੋ: ਸਾਧੂ ਸਿੰਘ (ਦੋਵੇ) ਮੈਂਬਰ ਲੋਕ ਸਭਾ,ਹਰੀਸ਼ ਚੌਧਰੀ,ਪ੍ਰਵੀਨ ਪ੍ਰਭਾਕਰ,ਇਕਬਾਲ ਸਿੰਘ ਭਾਗੋਵਾਲੀਆ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ। ‘ਆਮ ਦੇ ਵਲਾਟੀਅਰ ਹਰਭਜਨ ਸਿੰਘ ਪੱਟੀ ਅਤੇ ਕੁਲਦੀਪ ਸਿੰਘ ਚੂਸਲੇਵੜ ਨੇ ਸਬੋਧਨ ਕਰਦਿਆ ਕਿਹਾ ਕਿ 69 ਸਾਲਾ ਤੋ ਰਾਜ ਕਰਦੀਆ ਹਾਕਮ ਜਮਾਤਾ ਰਾਜਵਾਸੀਆ ਦੀਆ ਆਸਾ ਤੇ ਪੂਰੀਆ ਨਹੀ ਉਤੱਰੀਆ,ਰਾਜ ਵਾਸੀਆ ਦੀਆ ਸਮੱਸਿਆ ਦਿਨੋ ਦਿਨ ਵਧੀਆ ਹਨ।ਬੇਰੁਜਗਾਰੀ ਦੇ ਸਤਾਏ ਨੋਜਵਾਨ ਮੁੰਡੇ,ਕੂੜੀਆ ਆਤਮ ਹੱਥਿਆਵਾ ਕਰ ਰਹੇ ਹਨ।ਰਹਿੰਦਿਆ ਨੂੰ ਨਸ਼ੇ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਨਸ਼ਿਆ ਦੇ ਧੰਦੇ ਵਿੱਚ ਭਾਜਪਾ ਦੇ ਆਗੂ ਰੰਗੇ ਹੱਥੀ ਕਾਬੂ ਆ ਰਹੇ ਹਨ। ਉਹਨਾ ਨੇ ਵਲਾਟੀਆ ਨੂੰ ਸੱਦਾ ਦਿੱਤਾ ਕਿ 11 ਸਤੰਬਰ ਨੂੰ ਦਾਣਾ ਮੰਡੀ ਪੱਟੀ ਵਿਖੇ ਕੀਤੀ ਜਾਣ ਵਾਲੀ ਰੈਲੀ ਅੰਦਰ ਕਾਫਲਿਆ ਦੇ ਰੂਪ ਵਿੱਚ ਸਮੂਲੀਅਤ ਕਰਣ ਅਤੇ 2017 ਦੇ ਅਸੈਬਲੀ ਇਲੈਕਸ਼ਨਾ ਵਿੱਚ 69 ਸਾਲਾ ਤੋ ਰਾਜ ਕਰਦੀਆ ਇਹਨਾ ਹਾਕਮ ਜਮਾਤਾ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਹੁਣ ਤੋ ਹੀ ਕਮਰ ਕੱਸੇ ਕਰਨ।ਇਸ ਮੋਕੇ ਾਵਨ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਸੋਨਾ ਸਿੰਘ, ਮੇਜਰ ਸਿੰਘ ਲੋਹਕਾ, ਰਤਨ ਸਿੰਘ, ਮਹਿੰਦਰ ਸਿੰਘ ਸੰਧੂ, ਸੂਬਾ ਸਿੰਘ, ਕੁਲਵੰਤ ਸਿੰਘ ਕਲਸੀ, ਅਮਰਜੀਤ ਸਿੰਘ, ਸਵਰਨ ਸਿੰਘ ਪੱਟੀ,ਪ੍ਰਧਾਨ ਅਜੀਤ ਸਿੰਘ,ਮਾ:ਸੁਖਦੇਵ ਸਿੰਘ,ਰਸ਼ਪਾਲ ਸਿੰਘ ਸੈਕਟਰੀ,ਦਲਬੀਰ ਸਿੰਘ,ਅਸ਼ੋਕ ਕੁਮਾਰ ਬਿਜਲੀ ਵਾਲਾ,ਸੰਮਾ ਸਿੰਘ,ਕਾਂਬਲ ਸਿੰਘ,ਬਲਬੀਰ ਸਿੰਘ ਲੌਹਕਾ,ਸੰਮਾ ਮਸੀਹ ਆਦਿ ਵਰਕਰ ਮੋਜੂਦ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media