ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ) – ਵੱਖ-ਵੱਖ ਜਗ੍ਹਾ ‘ਤੇ ਸ਼ੁਰੂ ਹੋਏ ਜ਼ਿਲ੍ਹਾ ਟੂਰਨਾਮੈਂਟ (ਲੜਕੀਆਂ) ਵਿਚ ਇਸ ਵਾਰ ਫਿਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਅੰਡਰੁ੧੯ (ਲੜਕੀਆਂ) ਹਾਕੀ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦ’ਸਿਆ ਕਿ ਸ.ਸ.ਸ ਛੇਹਰਟਾ ਵਿਖੇ ਹੋਏ ਹਾਕੀ ਅੰਡਰ ੧੯ ਵਰਗ ਲੜਕੀਆਂ ਦੇ ਫਾਈਨਲ ਮੈਚ ਵਿੱਚ ਮਾਲ ਰੋਡ ਸਕੂਲ ਦੀ ਟੀਮ ਨੇ ਸ.ਸ.ਸ ਕੋਟ ਖ਼ਾਲਸਾ ਦੀ ਟੀਮ ਨੂੰ ੦ੁ੨ ਗੋਲਾਂ ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਪਹਿਲੀ ਪੁਜੀਸ਼ਨ ਹਾਸਲ ਕੀਤੀ।
ਮੈਡਮ ਮਨਦੀਪ ਕੌਰ ਨੇ ਸਕੂਲ ਵੱਲੋਂ ਖੇਡ ਮੁਕਾਬਲਿਆਂ ਵਿਵਿੱਚ ਚੰਗੀਆਂ ਪ੍ਰਾਪਤੀਆਂ ਲਈ ਸਕੂਲ ਨੂੰ ਸਰੀਰਕ ਸਿੱਖਿਆ ਅਧਿਆਪਕ ਅਮਰਜੀਤ ਸਿੰਘ ਕਾਹਲੋਂ, ਰਵਿੰਦਰ ਸਿੰਘ (ਬਿੰਦਾ), ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਹਰਸ਼ਿੰਦਰ ਕੌਰ ਨੂੰ ਟੀਮਾਂ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਤੇ ਤਸੱਲੀ ਪ੍ਰਗਟਾਈ ਤੇ ਬੱਚਿਆਂ ਨੂੰ ਇਸ ਤੋਂ ਅੱਗੇ ਸਟੇਟ ਤੇ ਨੈਸ਼ਨਲ ਪ’ਧਰ ‘ਤੇ ਜਿ’ਤਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਸ੍ਰੀ ਰਾਜਪਾਲ, ਸ੍ਰੀ ਕਮਲ ਅਰੋੜਾ, ਸ੍ਰੀਮਤੀ ਰਸ਼ਮੀ ਬਿੰਦਰਾ, ਮਹਿੰਦਰਪਾਲ ਸਿੰਘ, ਮੋਹਕਮ ਸਿੰਘ ਅਤੇ ਸਮੂਹ ਸਟਾਫ ਨੇ ਜਿੱਤ ਕੇ ਆਈ ਟੀਮ ਨੂੰ ਜੀ ਆਇਆਂ ਕਿਹਾ ਤੇ ਵਧਾਈ ਦਿੱਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media