Thursday, June 11, 2026

ਅਨੰਦ ਈਸ਼ਵਰ ਦਰਬਾਰ ਨਾਨਕਸਰ ਬੱਧਨੀਂ ਕਲਾਂ ਵਾਲੇ ਬਾਬਾ ਜੀ ਦੇ ਧਾਰਮਿਕ ਦੀਵਾਨ 14 ਤੋਂ 20 ਸਤੰਬਰ ਤੱਕ

Baba Badhni

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅਨੰਦ ਈਸ਼ਵਰ ਦਰਬਾਰ ਨਾਨਕਸਰ ਬੱਧਨੀਂ ਕਲਾਂ ਵਾਲੇ ਬਾਬਾ ਜੋਰਾ ਸਿੰਘ ਦੇ ਧਾਰਮਿਕ ਦੀਵਾਨ 14 ਤੋਂ 20 ਸਤੰਬਰ ਤੱਕ ਸਥਾਨਕ ਨਿਊ ਅੰਮ੍ਰਿਤਸਰ ਬੀ-ਬਲਾਕ, ਮੇਨ ਮਾਰਕੀਟ ਵਿਖੇ ਸਜਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਬਲਵੰਤ ਸਿੰਘ ਨੇ ਦੱਸਿਆ ਕਿ ਧਾਰਮਿਕ ਦੀਵਾਨ ਦੌਰਾਨ ਅੰਮ੍ਰਿਤ ਵੇਲੇ 2:30 ਵਜੇ ਤੋਂ 6:30 ਵਜੇ ਤੱਕ ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਆਸਾ ਜੀ ਦੀ ਵਾਰ ਦਾ ਪਾਠ ਕੀਤਾ ਜਾਵੇਗਾ ਅਤੇ ਮਨੋਹਰ ਕੀਰਤਨ ਸ਼ਾਮ 4:30 ਤੋਂ ਰਾਤ 10:30 ਵਜੇ ਤੱਕ ਹੋਵੇਗਾ, ਇਸ ਦੇ ਉਪਰੰਤ ਬਾਬਾ ਜੀ ਅਨਮੋਲ ਬਚਨਾਂ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਣਗੇ।14 ਸਤੰਬਰ ਤੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸੁਲਤਾਨਵਿੰਡ ਸਥਿਤ ਅਨੰਦ ਈਸ਼ਵਰ ਦਰਬਾਰ ਵਿਖੇ ਆਰੰਭ ਹੋਣਗੇ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਨ੍ਹਾ ਧਾਰਮਿਕ ਦੀਵਾਨਾਂ ਵਿਚ ਪੁੱਜਣ ਵਾਲੀਆਂ ਸੰਗਤਾਂ ਲਈ ਹਰ ਰੋਜ਼ ਫ੍ਰੀ ਬੱਸਾਂ ਕਰਨ ਪੈਲੇਸ, ਸੌ ਫੁੱਟੀ ਰੋਡ ਤੋਂ ਸ਼ਾਮ 7:00 ਵਜੇ ਤੋਂ ਚੱਲਣਗੀਆਂ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply