
ਅਲਗੋਂ ਕੋਠੀ, 5 ਸਤੰਬਰ (ਹਰਦਿਆਲ ਸਿੰਘ ਭੈਣੀ) – ਭਾਰਤ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂ ਕੋਠੀ (ਤਰਨ ਤਾਰਨ) ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਪਰਮਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਕੂਲ ਤਰਨ ਤਾਰਨ, ਬੀਰਇੰਦਰ ਸਿੰਘ ਜਿਲ੍ਹਾ ਆਈ.ਬੀ.ਟੀ. ਕੋਆਰਡੀਨੇਟਰ, ਦਿਲਬਾਗ ਸਿੰਘ ਸ਼ਹਾਬਪੁਰ ਰਮਸਾ ਕੁਆਰਡੀਨੇਟਰ, ਸੁਖਚੈਨ ਸਿੰਘ, ਬਿਕਰਮ ਸਿੰਘ ਲੀਗਲ ਐਡਵਾਈਜ਼ਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਮੁੱਖ ਅਧਿਆਪਕ ਸੁਭਿੰਦਰਜੀਤ ਸਿੰਘ ਨੇ ਡਾ. ਰਾਧਾਕ੍ਰਿਸ਼ਨਨ ਦੀ ਜੀਵਨੀ ‘ਤੇ ਰੌਸ਼ਨੀ ਪਾਈ ਅਤੇ ਅਜੋਕੇ ਸਮਾਜ ਵਿੱਚ ਅਧਿਆਪਕ ਦੀ ਭੂਮਿਕਾ ਦੀ ਮਹੱਤਤਾ ਬਾਰੇ ਦੱਸਿਆ।ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲ ਅਧਿਆਪਕਾਂ ਦੀਆਂ ਭੂਮਿਕਾਵਾਂ ਨੂੰ ਕੁੱਝ ਸਮੇਂ ਲਈ ਨਿਭਾਇਆ। ਵਿਦਿਆਰਥਣਾਂ ਦੀਆਂ ਛੋਟੀਆਂ-ਛੋਟੀਆਂ ਰੌਚਕ ਖੇਡਾਂ ਨੇ ਸਮਾਂ ਬੰਨੀ ਰੱਖਿਆ। ‘ਅਧਿਆਪਕ ਇਕ ਚਾਨਣ ਮੁਨਾਰਾ ਹੈ’ ਵਿਸ਼ੇ ਤੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਜਗਰੂਪ ਕੌਰ ਨੇ ਦੂਜਾ ਤੇ ਕੋਮਲਪ੍ਰੀਤ ਕੌਰ ਨੇ ਤੀਜੀ ਸਥਾਨ ਹਾਸਲ ਕੀਤਾ।ਜਿਲ੍ਹਾ ਸਿੱਖਿਆ ਅਫਸਰ ਪਰਮਜੀਤ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਤੇ ਸਮੂਹ ਅਧਿਆਪਕ ਜਗਤ ਨੂੰ ਵਧਾਈ ਦਿੱਤੀ। ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਸਕੂਲ ਸਟਾਫ ਵਿੱਚੋਂ ਬਲਜੀਤ ਸਿੰਘ, ਮਹਾਵੀਰ ਕੁਮਾਰ, ਰੇਸ਼ਮ ਸਿੰਘ, ਮੈਡਲ ਅਦਿਤੀ, ਦਵਿੰਦਰ ਕੌਰ, ਨਵਦੀਪ ਕੌਰ, ਨਰਿੰਦਰ ਕੌਰ, ਸੁਖਚੈਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media