ਮਾਲੇਰਕੋਟਲਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਰਹਿਮਤਗੜ੍ਹ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਵੱਲੋ ਸਮਾਗਮ ਕਰਵਾਇਆ ਗਿਆ। ਇਸ ਵਿੱਚ ਤਰਕਸੀਲ ਸੁਸਾਇਟੀ ਦੇ ਅਹੁਦੇਦਾਰ ਸ.ਹਰੀ ਸਿੰਘ ਰਿਟਾਇਡ ਅਧਿਆਪਕ, ਡਾ.ਮਜੀਦ ਅਜ਼ਾਦ, ਸ.ਉਸ਼ਵਿੰਦਰ ਸਿੰਘ ਅਤੇ ਜਾਦੂਗਰ ਬਿਟੂ ਨੰਗਲ ਨੇ ਸ਼ਿਰਕਤ ਕੀਤੀ। ਇਸ ਮੋਕੇ ਅਹੁਦੇਦਾਰਾਂ ਵੱਲੋ ਅੰਧ-ਵਿਸ਼ਵਾਸ ਵਹਿਮ-ਭਰਮ, ਜਾਦੂ-ਟੂਣਾ, ਭੂਤ-ਪ੍ਰੇਤ ਆਦਿ ਬਾਰੇ ਵਿਦਿਆਰਥੀਆਂ ਨੂੰ ਉਦਾਰਨਾਂ ਸਹਿਤ, ਇਨਾਂ ਦੀ ਕੋਈ ਹੋਂਦ ਨਾ ਹੋਣ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਇਸ ਮੌਕੇ ਬਿੱਟੂ ਨੰਗਲ ਵੱਲੋਂ ਜਾਦੂ ਦੇ ਟਰਿੱਕ ਦਿਖਾ ਕੇ, ਇਹ ਸਿੱਧ ਕੀਤਾ ਗਿਆ ਕਿ ਜਾਦੂ ਕੋਈ ਮੰਤਰ ਨਹੀਂ, ਸਗੋਂ ਹੱਥ ਦੀ ਸਫਾਈ ਹੈ। ਇਸ ਮੌਕੇ ਸਕੂਲ ਮੁੱਖੀ ਵੱਲੋਂ ਤਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਦਾ, ਅਜਿਹਾ ਉਸਾਰੂ ਪ੍ਰੋਗਰਾਮ ਕਰਨ ਲਈ ਧੰਨਵਾਦ ਕੀਤਾ ਗਿਆ। ਵਿਦਿਆਰਥੀਆ ਵੱਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਸਕੂਲ ਦੇ ਅਧਿਆਪਕ ਸ.ਹਰਜੀਤ ਸੋਹੀ ਵਲੋਂ ਸਮਾਜਿਕ ਸਰੋਸਾਰਾਂ ਦੇ ਸੰਦਰਭ ਵਿੱਚ ਇੱਕ ਗੀਤ ਵੀ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਸ਼ਲਾਘਾ ਕੀਤੀ ਗਈ। ਬੱਚਿਆਂ ਨੇ ਵੀ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਦਾ ਅਨੰਦ ਮਾਣਿਆ ਅਤੇ ਵਿਦਿਆਰਥੀਆਂ ਵੱਲੋਂ ਇਹ ਪ੍ਰਣ ਕੀਤਾ ਗਿਆ ਕਿ ੳਾਹ ਆਪਣੇ ਜੀਵਨ ਵਿੱਚ ਅੰਧ-ਵਿਸ਼ਵਾਸ ਨੂੰ ਤਿਲਾਂਜਲੀ ਦੇ ਕੇ ਵਿਗਿਆਨਕ ਸੋਚ ਨੂੰ ਅਪਨਾਉਣਗੇ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media