Tuesday, July 21, 2026

ਨਵ-ਵਿਆਹਤਾ ਦੀ ਲਾਸ਼ ਝੋਨੇ ਦੇ ਖੇਤਾਂ ਵਿੱਚ ਸੁੱਟੀ

PPN0909201528

ਖਾਲੜਾ, 9 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਵਿਖੇ ਇੱਕ ਮਾਸੂਮ ਨਵ-ਵਿਆਹਤਾ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਮਾੜੀ ਉਧੋਕੇ ਦਾ ਕੁੱਝ ਸਮਾਂ ਪਹਿਲਾ ਮਨਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਠੱਠਾ ਨਾਲ ਵਿਆਹੀ ਹੋਈ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਰੱਖੜੀ ਬੰਨਣ ਆਈ ਹੋਈ ਸੀ ਅਤੇ ਅਜੇ ਸੁਹਰੇ ਘਰ ਠੱਠੇ ਵਾਪਿਸ ਨਹੀ ਗਈ ਸੀ ਕਿ ਅਚਾਨਕ ਅੱਜ ਸਵੇਰੇ ਮਾੜੀ ਉਧੋਕੇ ਦੀ ਡਰੇਨ ਨੇੜੇ ਖੇਤਾਂ ਉਸ ਦੀ ਲਾਸ਼ ਮਿਲੀ। ਸੂਚਨਾ ਅਨੁਸਾਰ ਪੁਲਿਸ ਨੇ ਇਸ ਅਣਪਛਾਤਿਆਂ ਵਿਰੁੱਧ 302 ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply