Thursday, February 26, 2026

1984 ਸਿੱਖ ਕਤਲੇਆਮ ਕੇਸ ਵਿੱਚ ਸੱਜਨ ਕੁਮਾਰ ਦੇ ਖਿਲਾਫ਼ ਸ਼ੀਲਾ ਕੌਰ ਨੇ ਦਿੱਤੀ ਗਵਾਹੀ

ਸੱਜਨ ਕੁਮਾਰ ਤੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸਦੇ ਹੋਏ ਸਿੱਖਾਂ ਦੇ ਕਤਲੇਆਮ ਦਾ ਆਦੇਸ਼ ਦੇਣ ਦਾ ਲਗਾਇਆ ਦੋਸ਼

Jolly

ਨਵੀਂ ਦਿੱਲੀ, 10 ਸਤੰਬਰ (ਅਮ੍ਰਿਤ ਲਾਲ ਮੰਨਣ) – ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਖਿਲਾਫ਼ ਕਾਨੂੰਨੀ ਸ਼ਿਕੰਜਾ ਅੱਜ ਹੋਰ ਮਜ਼ਬੂਤ ਹੋ ਗਿਆ। ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖਾਂ ਦੇ ਹੋਏ ਕਤਲੇਆਮ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸਬੂਤ ਤਲਾਸ਼ ਰਹੀ ਨਿਆਪਾਲਿਕਾ ਨੂੰ ਬੇਸ਼ਕ ਬੀਤੇ 31 ਸਾਲਾਂ ਵਿੱਚ ਅਦਾਲਤਾਂ ਵਿੱਚ ਮੁੱਖ ਦੋਸ਼ੀਆਂ ਖਿਲਾਫ਼ ਸਬੂਤਾਂ ਨੂੰ ਸਭਾਲ ਕੇ ਰੱਖਣਾ ਤੇ ਗਵਾਹਾਂ ਨੂੰ ਬਿਦਕਣ ਤੋਂ ਬਚਾਉਣ ਵਿੱਚ ਕੋਈ ਖਾਸ਼ ਸਫਲਤਾ ਨਹੀਂ ਮਿਲੀ ਸੀ।
ਪਰ ਅੱਜ ਸੁਲਤਾਨਪੁਰੀ ਵਿੱਖੇ ਇਸ ਕਤਲੇਆਮ ਦੌਰਾਨ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਵਾਲੀ ਬੀਬੀ ਸ਼ੀਲਾ ਕੌਰ ਨੇ ਦਿੱਲੀ ਦੀ ਕੜਕੜਡੂਮਾ ਕੋਰਟ ਵਿੱਖੇ ਜੱਜ਼ ਕਮਲੇਸ਼ ਕੁਮਾਰ ਦੀ ਅਦਾਲਤ ਵਿੱਚ ਇਸ ਸਾਰੀ ਘਟਨਾਂ ਲਈ ਸੱਜਨ ਕੁਮਾਰ ਦੀ ਨਿਸ਼ਾਨਦੇਹੀ ਕਰਦੇ ਹੋਏ ਸੱਜਨ ਕੁਮਾਰ ਨੂੰ ਸਿੱਖਾਂ ਨੂੰ ਮਾਰਨ ਦੀ ਸ਼ਾਜਿਸ਼ ਰਚਣ ਦਾ ਦੋਸ਼ੀ ਵੀ ਆਪਣੀ ਗਵਾਹੀ ਵਿੱਚ ਕਰਾਰ ਦਿੱਤਾ। ਆਪਣੇ ਵਕੀਲ ਗੁਰਬਖਸ਼ ਸਿੰਘ ਅਤੇ ਲਖਮੀ ਚੰਦ ਦੇ ਨਾਲ ਅਦਾਲਤ ਵਿੱਖੇ ਆਈ ਸ਼ੀਲਾ ਕੌਰ ਨੇ ਸੱਜਨ ਕੁਮਾਰ ਵੱਲੋਂ ਘਟਨਾ ਵਾਲੇ ਦਿਨ ਆਪਣੇ ਸਮਰਥਕਾਂ ਨੂੰ ਕਹੀ ਗਈ ਸ਼ਬਦਾਵੱਲੀ ਬਾਰੇ ਅਦਾਲਤ ਨੂੰ ਦਸਦੇ ਹੋਏ ਕਿਹਾ ਕਿ ਮਿਤੀ 1 ਨਵੰਬਰ 1984 ਨੂੰ ਸੱਜਨ ਕੁਮਾਰ ਨੇ ਕਿਹਾ ਸੀ ਕਿ ”ਸਾਡੀ ਮਾਂ ਮਰ ਗਈ ਹੈ ਇਸ ਲਈ ਸਮੂਹ ਸਿੱਖਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਓ ਅਤੇ ਇਨ੍ਹਾਂ ਦੀਆਂ ਜਾਇਦਾਦਾ ਨੂੰ ਵੀ ਫੂਕ ਦਿਓ”।ਸ਼ੀਲਾ ਕੌਰ ਨੇ ਸੱਜਨ ਕੁਮਾਰ ਵੱਲੋਂ ਸਿੱਖਾਂ ਦੇ ਖਿਲਾਫ਼ ਦੂਸ਼ਣਬਾਜ਼ੀ ਕਰਦੇ ਹੋਏ ਸਿੱਖ ਕੌਮ ਨੂੰ ਖਤਮ ਕਰਨ ਦੀ ਸ਼ਾਜਿਸ ਰਚਣ ਦਾ ਵੀ ਦੋਸ਼ ਲਗਾਇਆ।
ਇਸ ਮੌਕੇ ਅਦਾਲਤ ਵਿੱਚ ਮੌਜ਼ੂਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਬੀਬੀ ਸ਼ੀਲਾ ਕੌਰ ਵੱਲੋਂ ਦਲੇਰੀ ਨਾਲ ਕੋਰਟ ਵਿੱਖੇ ਆਪਣੀ ਗੱਲ ਕਹਿਣ ਦੀ ਸਲਾਘਾ ਕਰਦੇ ਹੋਏ ਸੱਜਨ ਕੁਮਾਰ ਅਤੇ ਉਸ ਦੇ ਕਾਤਿਲ ਸਮਰਥਕਾਂ ਦੇ ਇਸ ਗਵਾਹੀ ਨਾਲ ਕਾਨੂੰਨੀ ਸ਼ਿਕੰਜੇ ਵਿੱਚ ਫਸਣ ਦਾ ਰਾਹ ਪੱਧਰਾ ਹੋਣ ਦੀ ਗੱਲ ਕਹੀ। ਜੌਲੀ ਨੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਆਪਣੇ ਹੀ ਸ਼ਹਿਰੀਆਂ ਖਿਲਾਫ਼ ਰਸੂਖਦਾਰ ਸਿਆਸੀ ਆਗੂਆਂ ਵੱਲੋਂ ਸ਼ਾਜਿਸ ਤਹਿਤ ਕੀਤੇ ਗਏ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਜਾਵਾਂ ਮਿਲਣ ਤੱਕ ਕਮੇਟੀ ਵੱਲੋਂ ਕਤਲੇਆਮ ਦੇ ਪੀੜਿਤਾਂ ਨੂੰ ਸਮਾਜਿਕ, ਵਿਦਿਅਕ, ਆਰਥਿਕ ਅਤੇ ਕਾਨੂੰਨੀ ਸਹਾਇਤਾ ਜਾਰੀ ਰੱਖਣ ਦੀ ਵੀ ਗੱਲ ਕਹੀ। ਕੇਂਦਰ ਸਰਕਾਰ ਵੱਲੋਂ ਇਸ ਮਸਲੇ ‘ਤੇ ਬਣਾਈ ਗਈ ਐਸ.ਆਈ.ਟੀ. ਤਕ ਆਪਣੀ ਗਲ ਪੁਖਤਾ ਤਰੀਕੇ ਨਾਲ ਰੱਖਣ ਲਈ ਦਿੱਲੀ ਕਮੇਟੀ ਵੱਲੋਂ ਸਬੂਤਾਂ ਦੀ ਸੰਭਾਲ ਅਤੇ ਕਾਨੂੰਨੀ ਨੁੱਕਤੇ ਦੀ ਭਾਲ ਕਰਨ ਵਾਸਤੇ ਕਮੇਟੀ ਦਫ਼ਤਰ ਵਿਖੇ ਪੀੜਿਤਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਖੋਲੇ ਗਏ 1984 ਸੈਲ ਵਿੱਚ ਸੰਪਰਕ ਕਰਨ ਦੀ ਵੀ ਪੀੜਿਤਾਂ ਨੂੰ ਜੌਲੀ ਨੇ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply