
ਭਿੱਖੀਵਿੰਡ, 16 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਮਰਕੋਟ ਰੈਲੀ ਲਈ ਸੰਦੀਪ ਸਿੰਘ ਕੰਬੋਕੇ ਦੀ ਅਗਵਾਈ ‘ਚ ਇਕ ਬਹੁਤ ਵੱਡਾ ਕਾਫਲਾ ਰਵਾਨਾ ਹੋਇਆ।ਇਸ ਸਮੇਂ ਸੰਦੀਪ ਸਿੰਘ ਕੰਬੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰਕੋਟ ਵਿੱਚ ਹੋ ਰਹੀ ਅੱਜ ਦੀ ਰੈਲੀ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹ ਰੈਲੀ ਅਕਾਲੀ ਦਲ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।ਉਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਸਦਕਾ ਪੰਜਾਬ ਵਾਸੀਆਂ ਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਮੋਹ ਭੰਗ ਹੋ ਚੁਕਾ ਹੈ ਅਤੇੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ।
ਇਸੇ ਤਰਾਂ ਹੀ ਪਿੰਡ ਮਾੜੀ ਉਧੋਕੇ ਤੋਂ ਸਰਪੰਚ ਨਿਰਵੈਲ ਸਿੰਘ ਉਧੋਕੇ ਦੀ ਅਗਵਾਈ ‘ਚ ਪਾਰਟੀ ਵਰਕਰਾਂ ਦਾ ਵੱਡਾ ਕਾਫਲਾ ਅਮਰਕੋਟ ਲਈ ਚੱਲਿਆ।ਇਸ ਸਮੇਂ ਗੁਰਦੇਵ ਸਿੰਘ, ਪ੍ਰਧਾਨ ਕੇਵਲ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ, ਸ਼ਿੰਦਰ ਸਿੰਘ, ਗੁਰਦੇਵ ਸਿੰਘ ਫੋਜ਼ੀ, ਹਰਦਿਆਲ ਸਿੰਘ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media