ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿਚਾਲੇ ਹੋਏ ਮੁਕਾਬਲੇ
ਅੰਮ੍ਰਿਤਸਰ, 16 ਸਤੰਬਰ (ਗੁਰਚਰਨ ਸਿੰਘ) – ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਵਿਖੇ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ ਅਤੇ ਵਾਲੀਬਾਲ ਦੀ ਵੀਕਐਂਡ ਲੀਗ ਅੰਡਰ 19 ਸਮਾਪਤ ਹੋ ਗਈ। ਇਸ ਲੀਗ ਦੌਰਾਨ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੀ ਖੇਡ ਸ਼ੈਲੀ ਦਾ ਮੁਜ਼ਾਹਰਾ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਹਰਪਾਲਜੀਤ ਕੌਰ ਦੀ ਅਗਵਾਈ ਵਿਚ ਕਰਵਾਈ ਇਸ ਲੀਗ ਦੇ ਆਖ਼ਰੀ ਦਿਨ ਮੁਕਾਬਲਿਆਂ ਦਾ ਸ਼ੁਭ ਆਰੰਭ ਖਾਲਸਾ ਕਾਲਜ ਦੇ ਖੇਡ ਮੁਖੀ ਸ. ਦਲਜੀਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਜਦਕਿ ਮੈਡਮ ਅਮਨਦੀਪ ਕੌਰ, ਰਾਸ਼ਟਰੀ ਹੈਂਡਬਾਲ ਕੋਚ ਸਰੂਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦਾ ਇਹ ਇਕ ਵਧੀਆ ਉਪਰਾਲਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਡਾ. ਹਰਪਾਲਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਦੇ ਬਾਸਕਿਟਬਾਲ ਮੁਕਾਬਲਿਆਂ ਵਿਚ ਅੰਮ੍ਰਿਤਸਰ ਪਹਿਲੇ, ਗੁਰਦਾਸਪੁਰ ਦੂਜੇ ਅਤੇ ਤਰਨ ਤਾਰਨ ਤੀਸਰੇ ਸਥਾਨ ‘ਤੇ ਰਹੇ। ਇਸੇ ਤਰ੍ਹਾਂ ਹੈਂਡਬਾਲ ਵਿਚ ਤਰਨ ਤਾਰਨ ਨੂੰ ਪਹਿਲਾ, ਅੰਮ੍ਰਿਤਸਰ ਨੂੰ ਦੂਸਰਾ ਅਤੇ ਗੁਰਦਾਸਪੁਰ ਨੂੰ ਤੀਸਰਾ ਸਥਾਨ ਮਿਲਿਆ। ਵਾਲੀਬਾਲ ਵਿਚ ਅੰਮ੍ਰਿਤਸਰ ਪਹਿਲੇ, ਤਰਨ ਤਾਰਨ ਦੂਸਰੇ ਅਤੇ ਗੁਰਦਾਸਪੁਰ ਤੀਸਰੇ ਸਥਾਨ ‘ਤੇ ਰਹੇ। ਫੁੱਟਬਾਲ ਵਿਚ ਗੁਰਦਾਸਪੁਰ ਨੂੰ ਪਹਿਲਾ, ਅੰਮ੍ਰਿਤਸਰ ਨੂੰ ਦੂਸਰਾ ਅਤੇ ਤਰਨ ਤਾਰਨ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਹੈਂਡਬਾਲ ਵਿਚ ਅੰਮ੍ਰਿਤਸਰ ਪਹਿਲੇ, ਤਰਨ ਤਾਰਨ ਦੂਸਰੇ ਅਤੇ ਗੁਰਦਾਸਪੁਰ ਤੀਸਰੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਵਾਲੀਬਾਲ ਵਿਚ ਪਠਾਨਕੋਟ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਤਰਨ ਤਾਰਨ ਤੀਸਰੇ ਸਥਾਨ ‘ਤੇ ਰਹੇ।
ਡਾ. ਹਰਪਾਲਜੀਤ ਕੌਰ ਨੇ ਦੱਸਿਆ ਕਿ ਹੁਣ ਇਹ ਖਿਡਾਰੀ ਸੂਬਾ ਪੱਧਰੀ ਇੰਟਰ ਜ਼ੋਨਲ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਇਸ ਮੌਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਊਂਡ ਸੁਪਰਵਾਈਜ਼ਰ ਮੁਖਤਾਰ ਮਸੀਹ, ਨੇਹਾ ਚਾਵਲਾ, ਕੋਚ ਅਮਰੀਕ ਸਿੰਘ, ਇਦਰਵੀਰ ਸਿੰਘ, ਜਸਵੰਤ ਸਿੰਘ, ਮਨਮਿੰਦਰ ਸਿੰਘ, ਮਨੋਹਰ ਸਿੰਘ, ਬਲਬੀਰ ਸਿੰਘ, ਰਜਨੀ ਸੈਣੀ, ਸ਼ਲਿੰਦਰ ਕੁਮਾਰ, ਕਰਮਜੀਤ ਸਿੰਘ, ਰੇਨੂੰ ਰਮਾ, ਵਿਨੋਦ ਸਾਂਗਵਾਨ, ਸ਼ਮਸ਼ੇਰ ਸਿੰਘ ਬਹਾਦਰ, ਖੁਸ਼ਵੰਤ ਸਿੰਘ ਅਤੇ ਮਿਸ ਨੀਤੂ ਆਦਿ ਹਾਜ਼ਰ ਸਨ।
Punjab Post Daily Online Newspaper & Print Media
