
ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਅੱਜ ਦਲ ਦੇ ਮੈਡੀਕਲ ਵਿੰਗ ਵਲੋਂ ਹੱਡੀਆਂ, ਸ਼ੂਗਰ ਤੇ ਆਮ ਰੋਗਾਂ ਦੇ ਰੋਗਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਅਰੰਭ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਕੀਤਾ ਗਿਆ, ਜਦਕਿ ਵਾਰਡ ਨੰਬਰ 34 ਦੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਅਤੇ ਵਾਰਡ ਨੰਬਰ 35 ਦੇ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਵੀ ਇਸ ਮੌਕੇ ਹਾਜਰ ਸਨ।ਮੈਡੀਕਲ ਵਿੰਗ ਦੇ ਪ੍ਰਧਾਨ ਡਾ. ਰਮਨ ਮਲਹੋਤਰਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਮੈਡੀਕਲ ਚੈਕਅੱਪ ਕੈਂਪ ਵਿੱਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਕਾਸ਼ ਸਿੰਘ ਢਿਲੋਂ, ਸ਼ੂਗਰ ਰੋਗਾਂ ਦੇ ਮਾਹਿਰ ਡਾ. ਰਕੇਸ਼ ਲੂਥਰਾ, ਮੈਡੀਸਨ ਦੇ ਡਾ. ਰਜਨੀਸ਼ ਸ਼ਰਮਾ ਆਦਿ ਨੇ ਲੋੜਵੰਦ ਮਰੀਜ਼ਾਂ ਦਾ ਚੈਕਅੱਪ ਕੀਤਾ।ਗੁਰਦੁਆਰਾ ਕਮੇਟੀ ਦੇ ਸਕੱਤਰ ਅਜਮੇਰ ਸਿੰਘ ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ 300 ਦੇ ਕਰੀਬ ਮਰੀਜ਼ਾਂ ਦਾ ਚੈਕਅਪ ਤੇ ਬੋਨ ਡੈਨਸਿਟੀ ਤੇ ਸ਼ੂਗਰ ਦੇ ਟੈਸਟ ਕੀਤੇ ਗਏ।ਅਤੇ ਦਵਾਈਆਂ ਮੁਫਤ ਵੰਡੀਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਸ੍ਰ. ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਅਕਾਲੀ ਦਲ ਦੇ ਮੈਡੀਕਲ ਵਿੰਡ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਉਪਲੱਬਧ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਨੂੰ ਭਰਵਾਂ ਸਹਿਯੌਗ ਮਿਲ ਰਿਹਾ ਹੈ।ਇਸ ਸਮੇਂ ਗੁ: ਕਮੇਟੀ ਪ੍ਰਧਾਨ ਹਰਜਾਪ ਸਿੰਘ ਸੁਲਤਾਨਵਿੰਡ, ਮੈਬਰਾਨ ਅਜਮੇਰ ਸਿੰਘ ਸੰਧੂ ਤੇ ਜਸਬੀਰ ਸਿੰਘ ਸੱਗੂ ਵਲੋਂ ਸ੍ਰ. ਉਪਕਾਰ ਸਿੰਘ, ਡਾ. ਰਮਨ ਮਲਹੋਤਰਾ, ਜਸਕੀਰਤ ਸਿੰਘ ਸੁਲਤਾਨਵਿੰਡ, ਸੁਰਿੰਦਰ ਸਿੰਘ ਸੁਲਤਾਨਵਿੰਡ (ਦੋਨੋ ਕੌਂਸਲਰ) ਪ੍ਰਤਾਪ ਸਿੰਘ ਪੱਖਿਆਂ ਵਾਲੇ ਸਾਬਕਾ ਕੌਂਸਲਰ, ਅਕਾਲੀ ਆਗੂ ਹਰਵਿੰਦਰ ਸਿੰਘ ਸੰਧੂ ਤੇ ਡਾਕਟਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਨਕ ਸ਼ਰਮਾ, ਡਾ. ਵਿਸ਼ਾਲ ਕੱਕੜ, ਡਾ. ਤਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਕਸ਼ਮੀਰ ਸਿੰਘ ਫੌਜੀ, ਹਰਜੀਤ ਸਿੰਘ ਲਵਲੀ ਫੈਨ, ਨਿਰਮਲ ਸਿੰਘ ਸੰਧੂ, ਬਲਵਿੰਦਰ ਸਿੰਘ, ਹੈਪੀ ਪਨੇਸਰ, ਜਸਪਾਲ ਸਿੰਘ ਵਿਰਦੀ, ਬਿਕਰਮਜੀਤ ਸਿੰਘ, ਨਰਿੰਦਰ ਸਿੰਘ ਨੰਦੂ, ਜੁਗਰਾਜ ਸਿੰਘ, ਬਲਬੀਰ ਸਿੰਘ ਬੀਰਾ, ਹਰਜੀਤ ਕੌਰ, ਬੀਬੀ ਹਰਜੀਤ ਬਹਾਰ, ਬੀਬੀ ਅਮਰਜੀਤ ਕੌਰ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media