
ਪੱਟੀ, 21 ਸਤੰਬਰ ( ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ ) – ਕੁਲਵੰਤ ਸਿੰਘ ਬਹਿਲ ਦੀ ਸਖਤ ਮਿਹਨਤ ਦੇ ਸਦਕਾ ਪਾਰਟੀ ਹਾਈਕਮਾਡ ਨੇ ਉੇਨਾਂ ਨੂੰ ਆਈ.ਐਨ.ਸੀ.ਬੀ ਵਿੰਗ ਪੰਜਾਬ ਦਾ ਵਾਇਸ ਪ੍ਰਧਾਨ ਦਿੱਤਾ ਜਿਸ ਨਾਲ ਪਾਰਟੀ ਦੇ ਯੂਥ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ।ਜਿਸ ਨਾਲ ਯੂਥ ਵਿੰਗ ਬਹੁਤ ਮਜ਼ਬੂਤ ਹੋਇਆ ਹੈ।ਇਹ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਆਈ.ਐਨ.ਸੀ.ਬੀ ਵਿੰਗ ਦੇ ਜਿਲਾ ਪ੍ਰਧਾਨ ਗੁਰਲਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।ਉਹਨਾ ਨੇ ਕਿਹਾ ਕਿ 2017 ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਯੂਥ ਅਹਿਮ ਰੋਲ ਨਿਭਾਉਣ ਵਾਲਾ ਹੈ।ਉਹਨਾ ਨੇ ਕਿਹਾ ਕਿ ਲੋਕ ਮਜੂਦਾ ਸਰਕਾਰ ਦੀਆਂ ਨੀਤੀਆਂ ਤੋ ਬਹੁਤ ਦੁਖੀ ਹਨ ਤੇ ਬਦਲਾਅ ਚਾਹੁੰਦੇ ਹਨ।ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ, ਪੰਜਾਬ ਦੀ ਕਿਸਾਨੀ ਦਾ ਬੁਰਾ ਹਾਲ ਹੈ।ਸਰਕਾਰ ਹਰ ਪੱਖੋਂ ਫੇਲ ਹੋ ਰਹੀ ਹੈ।ਉਹਨਾ ਕਿਹਾ ਕਿ ਕੁਲਵੰਤ ਸਿੰਘ ਬਹਿਲ ਜੋ ਕਿ ਬਹੁਤ ਹੀ ਮਿਹਨਤੀ ਤੇ ਕੱਦਵਾਰ ਨੇਤਾ ਹੈ।ਯੂਥ ਉਹਨਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਵੇਗਾ।ਉਹਨਾ ਕਿਹਾ ਕਿ ਬੂਥ ਲੈਵਲ ‘ਤੇ ਮੀਟਿੰਗਾਂ ਹੋ ਰਹੀਆ ਹਨ ਤੇ ਲੋਕ ਕਾਗਰਸ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ।
Punjab Post Daily Online Newspaper & Print Media