Sunday, October 4, 2026

ਸ਼ੋ੍ਮਣੀ ਕਮੇਟੀ ਅਧਿਕਾਰੀਆਂ ਨੇ ਇਮਾਰਤੀ ਕੰਮਾਂ ਦਾ ਨਿਰੀਖਣ ਕੀਤਾ

ਪਦੁਉਨਤ ਹੋਏ ਅਧਿਕਾਰੀ ਸਿਰੋਪਾਓ ਨਾਲ ਸਨਮਾਨਿਤ

PPN2109201517

ਅੰਮ੍ਰਿਤਸਰ, 21 ਸਤੰਬਰ (ਗੁਰਪ੍ਰੀਤ ਸਿੰਘ ਸੱਗੂ)- ਸ. ਅਵਤਾਰ ਸਿੰਘ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਦੀ ਨਿਗਰਾਨੀ ਹੇਠ ਸਮੁੱਚੇ ਐਕਸੀਅਨਾਂ, ਐੱਸ ਡੀ ਓ, ਜੇ ਈਜ਼ (ਇੰਜੀਨੀਅਰਾਂ) ਅਤੇ ਡਰਾਫਟਸਮੈਨਾਂ ਦੀ ਇਕੱਤਰਤਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਹੋਈ।ਇਸ ਇਕੱਤਰਤਾ ਵਿੱਚ ਦੋਨੋਂ ਉੱਚ ਅਧਿਕਾਰੀਆਂ ਵੱਲੋਂ ਸ਼ੋ੍ਰਮਣੀ ਕਮੇਟੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ, ਸਕੂਲਾਂ-ਕਾਲਜਾਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਮੁਰੰਮਤ ਸਬੰਧੀ ਚੱਲ ਰਹੇ ਪ੍ਰੋਜੈਕਟਾਂ ਦੀ ਰੀਪੋਰਟ ਲੈਣ ਉਪਰੰਤ ਡੂੰਘਾਈ ਨਾਲ ਨਿਰੀਖਣ ਕੀਤਾ ਗਿਆ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਇਮਾਰਤੀ ਵਿਭਾਗ ਨਾਲ ਸਬੰਧਤ ਕਰਮਚਾਰੀਆਂ ਤੇ ਅਧਿਕਾਰੀਆਂ ਤੋਂ ਇਹ ਜਾਣਕਾਰੀ ਲਈ ਗਈ ਕਿ ਕਿਸ ਇਮਾਰਤ ਦਾ ਕਿੰਨਾ ਕੰਮ ਹੋ ਚੁੱਕਾ ਹੈ, ਕਿੰਨਾ ਬਾਕੀ ਹੈ ਤੇ ਜੇ ਕੋਈ ਕੰਮ ਰੁਕਿਆ ਹੈ ਤਾਂ ਉਹ ਕਿੰਨ੍ਹਾ ਕਾਰਣਾ ਕਰਕੇ ਰੁਕਿਆ ਹੈ।ਉਨ੍ਹਾਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਆਪਣੁੇਆਪਣੇ ਕੰਮ ਪ੍ਰਤੀ ਸਾਰੇ ਅਧਿਕਾਰੀਆਂ ਨੂੰ ਇਮਾਨਦਾਰੀ, ਲਗਨ, ਮਿਹਨਤ ਅਤੇ ਸਮੇਂ ਦੀ ਹੱਦ ਵਿੱਚ ਰਹਿੰਦੇ ਹੋਏ ਕੰਮ ਕਰਨ ਲਈ ਸੂਚਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਹਰ ਦੁੱਖ ਤਕਲੀਫ਼ ਸਮੇਂ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਖੜੀ ਹੈ ਪਰ ਜੇਕਰ ਕਿਸੇ ਦੀ ਕੰਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਸ. ਮਨਪ੍ਰੀਤ ਸਿੰਘ ਨੂੰ ਐਕਸੀਅਨ ਤੋਂ ਨਿਗਰਾਨ ਐਕਸੀਅਨ, ਸ. ਪ੍ਰਮਜੀਤ ਸਿੰਘ ਨੂੰ ਐੱਸ ਡੀ ਓ ਤੋਂ ਐਕਸੀਅਨ ਅਤੇ ਸ. ਸੁਖਜਿੰਦਰ ਸਿੰਘ ਨੂੰ ਜੇ ਈ ਤੋਂ ਐੱਸ ਡੀ ਓ ਪਦੁਉਨਤ ਹੋਣ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ. ਜਤਿੰਦਰਪਾਲ ਸਿੰਘ, ਸ.ਸਤਵੰਤ ਸਿੰਘ, ਸ. ਸੁਖਜਿੰਦਰ ਸਿੰਘ ਅਤੇ ਸ. ਹਰਪਾਲ ਸਿੰਘ ਐੱਸ ਡੀ ਓ ਤੋਂ ਇਲਾਵਾ ਸਮੁੱਚੇ ਜੇ ਈ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply