Thursday, March 5, 2026

ਸਰਕਾਰੀ ਪ੍ਰਾਇਮਰੀ ਸਕੂਲ ਬਰਮਾਂ ਨੂੰ ਬੈਂਕ ਵੱਲੋਂ ਆਰ. ਓ ਫਿਲਟਰ ਦਾਨ

PPN2109201518

ਸਮਰਾਲਾ, 21 ਸਤੰਬਰ (ਪ. ਪ) – ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਰਮਾਂ ਵਿਖੇ ਸਟੇਟ ਬੈਂਕ ਆਫ ਤਰੇਵਨਕੋਰ, ਸ਼ਾਖਾ ਲੁਧਿਆਣਾ ਵੱਲੋਂ ਬੱਚਿਆਂ ਦੀ ਸਿਹਤ ਨੂੰ ਨਿਰੋਆ ਰੱਖਣ ਲਈ ਸਾਫ ਸੁਥਰਾ ਅਤੇ ਸ਼ੁੱਧ ਪਾਣੀ ਦੇਣ ਲਈ ਆਰ. ਓ ਫਿਲਟਰ ਦਾਨ ਕੀਤਾ ਗਿਆ।ਇਸ ਮੌਕੇ ਬੈਂਕ ਮੁਲਾਜਮ ਦਲਜੀਤ ਸਿੰਘ ਨੇ ਸਕੂਲ ਮੁਖੀ ਅਤੇ ਸਮੂਹ ਸਟਾਫ ਨੂੰ ਆਰ. ਓ ਫਿਲਟਰ ਭੇਂਟ ਕੀਤਾ ਗਿਆ।ਇਸ ਮੌਕੇ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਮੁਖੀ ਬਲਵਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕਰਾਰੀ ਸਕੂਲਾਂ ਲਈ ਜਿੱਥੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਯੋਗ ਯਤਨ ਕਰ ਰਹੀ ਹੈ, ਉੱਥੇ ਹੋਰ ਸੰਸਥਾਵਾਂ ਵੀ ਸਕੂਲਾਂ ਲਈ ਦਾਨ ਦੇ ਕੇ ਗਰੀਬ ਅਤੇ ਲੋੜਬੰਦ ਬੱਚਿਆਂ ਦੀ ਭਲਾਈ ਲਈ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੈਂਕ ਮੁਲਾਜਮ ਦਲਜੀਤ ਸਿੰਘ ਦੇ ਉਦਮਾਂ ਦੀ ਸ਼ਲਾਘਾ ਕਰਦੇ ਹੋਏ ਇਸ ਦਾਨ ਲਈ ਬੈਂਕ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ. ਹਰਮੇਲ ਸਿੰਘ ਬਰਮਾਂ, ਹਰਿੰਦਰ ਕੌਰ ਬਹਿਲੋਲਪੁਰ, ਗਰਾਮ ਪੰਚਾਇਤ ਬਰਮਾਂ ਦੇ ਨੁਮਾਇੰਦੇ ਪਾਲ ਸਿੰਘ ਪੰਚ, ਲਖਵਿੰਦਰ ਸਿੰਘ ਪੰਚ, ਚਰਨਜੀਤ ਸਿੰਘ ਪੰਚ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply