
ਅੰਮ੍ਰਿਤਸਰ, 21 ਸਤੰਬਰ ( ਜਗਦੀਪ ਸਿੰਘ ) – ਸੀ. ਬੀ. ਐਸ. ਈ. ਬੋਰਡ ਵੱਲੋਂ ਦੇਸ਼ ਭਰ ਵਿੱਚ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਭਾਵ (ਸੀ.ਟੀ.ਈਟੀ.) ਦਾ ਟੈਸਟ ਡਾ: ਧਰਮਵੀਰ ਸਿੰਘ ਪ੍ਰਿੰਸੀਪਲ/ਡਾਇਰੈਕਟਰ ਅਤੇ ਸਿਟੀ ਕੋਆਰਡੀਨੇਟਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੀ ਅਗਵਾਈ ਵਿੱਚ ਲਿਆ ਗਿਆ।ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਇਸ ਪ੍ਰੀਖਿਆ ਲਈ 4440 ਉਮੀਦਵਾਰ ਆਏ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ 9 ਸਕੂਲਾਂ ਵਿੱਚ ਪੀ੍ਰਖਿਆ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ, ਪਬਲਿਕ ਸਕੂਲ ਫੋਕਲ ਪੁਆਇੰਟ, ਭਾਰਤੀ ਵਿਦਿਆ ਭਵਨ ਸ਼ਿਵਾਲਾ ਰੋਡ, ਸਪਰਿੰਗ ਡੇਲ ਸਕੂਲ ਫਤਹਿਗੜ੍ਹ ਚੂੜੀਆਂ ਰੋਡ, ਸ਼੍ਰੀ ਰਾਮ ਆਸ਼ਰਮ ਪਬਲਿਕ ਸਕੂਲ ਮਜੀਠਾ ਰੋਡ, ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ, ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੁਲਿਸ ਲਾਈਨ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਚੌਂਕ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸੀ.ਟੀ.ਈਟੀ ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀਆਂ, ਵੱਖੁਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ ਪਿ੍ਰੰਸੀਪਲਾਂ ਨੇ ਮਹ’ਤਵਪੂਰਨ ਭੂਮਿਕਾ ਨਿਭਾਈ ਅਤੇ ਇਸ ਸੰਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਸਨ।ਇਸ ਵਾਰ ਸੀ.ਟੀ.ਈ.ਟੀ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਸੀ.ਟੀ.ਈਟੀ. ਦੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਲਈ ਸੀ.ਬੀ.ਐਸ.ਈ. ਦਿਲੀ ਤੋਂ ਅਸੀਸਟੈਂਟ ਸੈਕਟਰੀ ਸ਼੍ਰੀਮਤੀ ਬਬੀਤਾ ਸਿੰਘ, ਸ਼੍ਰੀ ਸੰਜੇ ਕੁਮਾਰ ਬਿਸ਼ਟ, ਸ਼੍ਰੀ ਗੁਲਾਬ ਸਿੰਘ ਅਤੇ ਸ਼੍ਰੀਮਤੀ ਮੰਜੂ ਰਾਨੀ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪਹੁੰਚੇ ਸਨ।ਜਿਨ੍ਹਾਂ ਦੀ ਦੇਖੁਰੇਖ ਵਿੱਚ ਇਹ ਪ੍ਰੀਖਿਆ ਬਹੁਤ ਵਧੀਆ ਢੰਗ ਨਾਲ ਸੰਪੂਰਨ ਹੋਈ।ਇਹਨਾਂ ਸਾਰੇ ਮਹਿਮਾਨਾਂ ਨੂੰ ਪ੍ਰੀਖਿਆ ਸਫਲਤਾਪੂਰਵਕ ਕਰਵਾਉਣ ਲਈ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।ਇਹਨਾਂ ਸਾਰੇ ਅਧਿਕਾਰੀਆਂ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾ: ਧਰਮਵੀਰ ਸਿੰਘ ਨੇ ਸੀ.ਬੀ.ਐਸ.ਈ. ਦੇ ਸਾਰੇ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ ਜਿਨ੍ਹਾਂ ਬਤੌਰ ਸੈਂਟਰ ਸੁਪਰੀਟੈਂਡੈਂਟ ਭੂਮਿਕਾ ਨਿਭਾਈ ਅਤੇ ਆਬਜ਼ਰਵਰ ਸਾਹਿਬਾਨ ਦਾ ਸਹਿਯੋਗ ਲਈ ਧੰਨਵਾਦ ਕੀਤਾ ।
Punjab Post Daily Online Newspaper & Print Media