Tuesday, August 11, 2026

ਪਿੰਡ ਫਰਾਵਲੀ ਵਿਖੇ ਕੀਰਤਨ ਦਰਬਾਰ ਸਮਾਗਮ ਕਰਵਾਇਆ

PPN2209201509ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਰਾਵਲੀ ਵਿਖੇ ਸੀz ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੀz ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤਹਿਤ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਨਾਲ ਵਿਚਾਰਾ ਦੀ ਸਾਂਝ ਪਾਉਦਿਆ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲਿਆ ਨੇ ਕਿਹਾ ਕਿ ਸ੍ਰੀ ਗੁਰੁ ਰਵਿਦਾਸ ਮਹਾਰਾਜ ਨੇ ਸਮਾਜਿਕ ਨਾ ਬਰਾਬਰੀ ਅਤੇ ਭੇਦ ਭਾਵ ਤੋ ਉੱਪਰ ਉੱਠ ਮਨੁੱਖਤਾ ਨੂੰ ਪਹਿਚਾਨਣ ਦੀ ਲੋੜ ਤੇ ਜੋਰ ਦਿੱਤਾ।ਉਹਨਾ ਕਿਹਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਮੇਸਾ ਅਜਿਹੇ ਸਮਾਜਿਕ ਸਾਰੋਕਾਰਾ ਦੀ ਗੱਲ ਜਿਸ ਇੱਕ ਮਨੁੱਕ ਦੂਜੇ ਮਨੁੱਖ ਦਾ ਸੋਸਣ ਨਾ ਕਰੇ। ਉਹਨਾ ਕਿਹਾ ਸ੍ਰੀ ਗੁਰੁ ਗਰੰਥ ਵਿਚ ਦਰਜ ਸ੍ਰੀ ਗੁਰੂ ਰਵਿਦਾਸ ਜੀ ਦੀ ਰੱਬੀ ਬਾਣੀ ਸਮੁੱਚੀ ਲੋਕਾਈ ਦੇ ਲਈ ਰਾਹ ਦਸੇਰਾ ਹੈ।ਉਹਨਾ ਕਿਹਾ ਸਾਨੂੰ ਵਹਿਮਾ ਭਰਮਾਂ,ਸਮਾਜਿਕ ਅਲਾਮਤਾ ਅਤੇ ਨਸ਼ਿਆਂ ਦੇ ਮਾਰੂ ਪਭਾਵਾਂ ਤੋ ਦੂਰ ਰਹਿਣ ਦੀ ਸਖਤ ਜਰੂਰਤ ਹੈ ਤਾਂ ਅਸੀਂ ਆਪਣਾ ਜੀਵਨ ਸਾਦਾ ਤੇ ਉਚ ਵਿਚਾਰਾਂ ਵਾਲਾ ਤੇ ਰਹਿਤ ਮਰਯਾਦਾ ਅਨੁਸਾਰ ਬਤੀਤ ਕਰ ਸਕੀਏ।ਇਸ ਮੌਕੇ ਹਰਦੀਪ ਸਿੰਘ, ਸੁਖਪਾਲ ਸਿੰਘ ਖੇੜੀ, ਚਮਕੌਰ ਸਿੰਘ, ਜਸਬੀਰ ਸਿੰਘ ਅਤੇ ਗੁਰਜੰਟ ਸਿੰਘ ਫੋਜੀ, ਭੋਲਾ ਸਿੰਘ ਸਾਬਕਾ ਪੰਚ,ਕ ਰਨੈਲ ਸਿੰਘ, ਸਵਰਨ ਸਿੰਘ, ਸੰਤ ਸਿੰਘ, ਜਗਦੇਵ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ ਸੋਹੀ, ਗੁਰਜੰਟ ਸਿੰਘ, ਕਸ਼ਮੀਰ ਸਿੰਘ, ਬਲਜੀਤ ਸਿੰਘ, ਸਤਪਾਲ ਸਿੰਘ, ਸਜਿਹਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਪਵਿੱਤਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply