
ਭਿੱਖੀਵਿੰਡ/ ਖਾਲੜਾ, 26 ਸਤੰਬਰ (ਲਖਵਿੰਦਰ ਸਿੰਘ ਗੌਲਣ, ਕੁਲਵਿੰਦਰ ਕੰਬੋਕੇ) – ਜਿਲ੍ਹਾ ਤਰਨਤਾਰਨ ਅਧੀਨ ਪੈਦੇ ਪਿੰਡ ਭਿੱਖੀਵੰਡ ਦੇ ਨੇੜੇ ਪਂੈਦੇ ਗੁਰੁ ਨਾਨਕ ਦੇਵ ਯੁਨੀਵਰਸਿਟੀ ਕਾਲਜ ਚੂੰਘ ਨੇ ਜੋਨਲ ਯੁਵਕ ਮੁਕਾਬਲੇ ਵਿਚ ਪਹਿਲੇ ਨੰਬਰ ‘ਤੇ ਜਿੱਤ ਪ੍ਰਾਪਤ ਕਰਕੇ ਸਮੁੱਚੀ ਟ੍ਰਾਫੀ ਪ੍ਰਾਪਤ ਕੀਤੀ ਹੈ।ਪਿ੍ਰੰਸੀਪਲ ਡਾ. ਮਨਮੋਹਨ ਸਿੰਘ ਗਿੱਲ ਦੀ ਅਗਵਾਈ ਹੇਠ ਜੋਨਲ ਮੁਕਾਬਲੇ ਵਿਚ ਵਿਦਿਆਰਥੀਆ ਨੇ ਆਪਣਾ ਯੋਗਦਾਨ ਪਾ ਕੇ ਜਿੱਤ ਦਾ ਸਿਹਰਾ ਕਾਲਜ ਦੇ ਨਾਂ ਕੀਤਾ ।ਕਾਲਜ਼ ਰਜਿਸਟਰਾਰ ਪੋ੍ਰ: ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਮੁਕਾਬਲੇ ਵਿਚ ਵਿਦਿਆਰਥੀ ਦੀਪਕ ਕੁਮਾਰ ਨੇ ਲੋਕ ਗੀਤ (ਫੌਕ ਸੌਂਗ) ਤੇ ਜਗਮੋਹਨ ਸਿੰਘ ਨੇ ਕਵੀਸ਼ਰੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਤੋ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਫੋਟੋਗ੍ਰਾਫੀ ਸ਼ਬਦ ਗਾਇਨ ਅਤੇ ਕੁਇਜ਼ ਮੁਕਾਬਲਿਆਂ ਵਿੱਚ ਵੀ ਜਿੱਤਾਂ ਹਾਸਲ ਕੀਤੀਆਂ।ਜਿਕਰਯੌਗ ਹੈ ਕਿ ਯੂਨੀਵਰਸਿਟੀ ਦੇ ਕਾਂਸਟੀਚੂਐਟ ਕਾਲਜਾਂ ਵਿਚੋਂ ਪਿਛਲੇ ਪੰਜ ਸਾਲਾਂ ਦੇ ਅੰਦਰ ਲਗਾਤਾਰ ਤੀਸਰੀ ਵਾਰ ਟ੍ਰਾਫੀ ਇਸ ਕਾਲਜ ਨੇ ਹਾਸਿਲ ਕੀਤੀ ਹੈ।ਉਨਾਂ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ।ਇਸ ਮੋਕੇ ਡਾ. ਗੁਰਿੰਦਰਜੀਤ ਕੌਰ, ਡਾ. ਮਨਜਿੰਦਰ ਕੌਰ, ਡਾ. ਅਨੂੰ ਮਿੱਤਲ, ਡਾ. ਸਮਸ਼ੇਰ ਸਿੰਘ ਆਦਿ ਅਧਿਆਪਕ ਹਾਜਿਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media