34 ਅਧਿਆਪਕ ਲੇਟ ਤੇ 1 ਗੈਰਹਾਜ਼ਰ ਮਿਲਿਆ
ਬਟਾਲਾ, 26 ਸਤੰਬਰ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲ ਪੰਜਾਬ ਤੇ ਸਿਖਿਆ ਵਿਭਾਗ ਦੀ ਹਦਾਇਤਾਂ ਪਾਲਣਾ ਹਿੱਤ ਅਧਿਆਪਕਾਂ ਦੀ ਹਾਜ਼ਰੀ ਨੂੰ ਚੈਕ ਕਰਨ ਦੇ ਮਕਸਦ ਨਾਲ ਜਿਲ੍ਹਾ ਗੁਰਦਾਸਪੁਰ ਦੀਆਂ 6 ਟੀਮਾਂ ਨੇ ਜਿਲ੍ਹੇ ਦੇ ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਿਲ੍ਹਾਂ ਗੁਰਦਾਸਪੁਰ ਦੇ 42 ਸਕੂਲ ਚੈਕ ਕੀਤੇ ਗਏ। ਇਸ ਦੌਰਾਨ 34 ਅਧਿਆਪਕ ਲੇਟ ਹਾਜ਼ਰ ਪਾਏ ਗਏ, ਜਦ ਕਿ ਇੱਕ ਅਧਿਆਪਕ ਗੈਰਹਾਜਰ ਮਿਲਿਆ। 6ੇ ਟੀਮਾਂ ਦੇ ਇੰਚਾਰਜ ਵਿੱਚ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਨਿਗਰਾਨੀ ਹੇਠਲੀ ਟੀਮ, ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸਨ, ਸਲਵਿੰਦਰ ਸਿੰਘ ਸਮਰਾ ਡੀ ਈ ੳ ਐਲੀਮੈਂਟਰੀ, ਬਲਬੀਰ ਸਿੰਘ ਡਿਪਟੀ ਡੀ ਈ ੳ, ਅਮਰਜੀਤ ਸਿੰਘ ਭਾਟੀਆ ਇੰਚਾਰਜ ਨਿਰੀਖਣ ਟੀਮ ਗੁਰਦਾਸਪੁਰ ਤੇ ਰਜਿੰਦਰ ਕੁਮਾਰ ਨਿਰੀਖਣ ਟੀਮ ਇੰਚਾਰਜ ਤੇ ਇਹਨਾਂ ਦੇ ਟੀਮ ਮੈਬਰਾਂ ਵੱਲੋ ਜਿਲੇ ਦੇ ਵੱਖ ਸਕੂਲ ਚੈਕ ਕੀਤੇ ਗਏ ਸਨ। ਚੈਕਿੰਗ ਉਪਰੰਤ ਜਿਲ੍ਹੇ ਦੀ ਸਾਰੀ ਰਿਪੋਰਟ ਸਰਕਲ ਐਜੂਕੇਸ਼ਨ ਅਫਸਰ, ਡਾਇਰੈਕਟਰ ਜਨਰਲ ਸਕੂਲਜ਼ ਤੇ ਡੀ ਪੀ ਆਈ (ਸੈਕੰਡਰੀ ) ਪੰਜਾਬ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿਤੀ ਗਈ ਹੈ।
Punjab Post Daily Online Newspaper & Print Media