Tuesday, August 11, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ “ਧੀਆਂ ਦਾ ਦਿਹਾੜਾ” ਮਨਾਇਆ

PPN2609201515ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ “ਧੀਆਂ ਦਾ ਦਿਹਾੜਾ” ਮਨਾਇਆ ਗਿਆ। ਇਸ ਮੌਕੇ ਛੇਵੀ ਤੋਂ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਤਾਂਵਾਂ ਵਿੱਚ ਹਿਸਾ ਲਿਆ। ਬੱਚਿਆਂ ਨੇ ਅਣਜੰਮੀ ਧੀ ਦੀ ਪੁਕਾਰ ਕਵਿਤਾ ਅਤੇ ਭਰੂਣ ਹੱਤਿਆ ਸਬੰਧੀ ਭਾਸ਼ਣ ਰਾਹੀ ਸਰੋਤਿਆਂ ਨੂੰ ਧੀਆਂ ਦੇ ਜੀਵਨ ਵਿੱਚ ਮਹੱਤਤਾ ਤੋਂ ਜਾਣੂ ਕਰਵਾਉਦਿਆਂ ਇਸ ਸਮਾਜਿਕ ਕੁਰੀਤੀ ਵਿਰੁੱਧ ਆਵਾਜ ਬੁਲੰਦ ਕਰਨ ਲਈ ਪ੍ਰੇਰਿਆ ।ਇਸ ਮੌਕੇ ਬੋਲਦਿਆਂ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਅੱਜ ਦੀ ਧੀ ਮਾਪਿਆਂ ਲਈ ਸਮਸਿੱਆ ਨਹੀ ਗੌਰਵ ਬਣਨੀ ਚਾਹੀਦੀ ਹੈ ।ਪੁੱਤਰਾਂ ਦੇ ਨਾਲ-ਨਾਲ ਧੀਆਂ ਦੀ ਸਿੱਖਿਆ ਅਤੇ ਪਰਵਰਿਸ਼ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਉਹਨਾਂ ਇਹ ਵੀ ਦੱਸਿਆ ਕਿ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਸਮਾਜ ਵਿੱਚ ਵਿਚਰਦਿਆਂ ਸਮਾਜਿਕ ਰਿਸ਼ਤਿਆਂ ਦੀ ਕਦਰ ਦਾ ਅਹਿਸਾਸ ਕਰਵਾਉਣਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply