ਜਿਲ੍ਹਾ ਪ੍ਰਸ਼ਾਸ਼ਨ ਪੇਂਡੂ ਖੇਡ ਖੇਤਰ ਦੀ ਪ੍ਰਫੂਲਤਾ ਲਈ ਵਚਨਬੰਦ ਹੈ- ਡੀ.ਡੀ.ਪੀ.ਓ ਸੰਧੂ
ਅੰਮ੍ਰਿਤਸਰ, 29 ਸਤੰਬਰ (ਗੁਰਚਰਨ ਸਿੰਘ) – ਕੇਂਦਰ ਸਰਕਾਰ ਦੇ ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਪੇਂਡੂ ਖੇਡ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਮੰਤਵ ਨਾਲ 23-24 ਸਤੰਬਰ ਨੂੰ ਕਰਵਾਏ ਗਏ ਸਿਲਸਿਲੇਵਾਰ ਬਲਾਕ ਪੱਧਰੀ ਟੂਰਨਾਂਮੈਂਟਾਂ ਦੇ ਦੋਰਾਨ ਮੋਹਰੀ ਰਹਿਣ ਵਾਲੀਆ ਅੰਡਰ 16 ਸਾਲ ਲੜਕੇ-ਲੜਕੀਆ ਦੀਆ ਟੀਮਾਂ ਦੇ ਜਿਲ੍ਹਾ ਪੱਧਰੀ 2 ਦਿਨਾਂ ਖੇਡ ਮੁਕਾਬਲਿਆ ਦਾ ਆਯੋਜਨ 29 ਸਤੰਬਰ ਤੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕੀਤਾ ਗਿਆ ਜੋ ਕਿ 30 ਸਤੰਬਰ ਤੱਕ ਚੱਲੇਗਾ। ਡੀਐਸਓ ਮੈਡਮ ਹਰਪਾਲਜੀਤ ਕੋਰ ਸੰਧੂ ਦੇ ਬੇਮਿਸਾਲ ਪ੍ਰਬੰਧਾ ਹੇਠ ਅਜਨਾਲਾ, ਅਟਾਰੀ, ਮਜੀਠਾ, ਵੇਰਕਾ, ਰਈਆ, ਜੰਡਿਆਲਾ, ਤਰਸਿੱਕਾ, ਹਰਛਾ ਛੀਨਾਂ, ਚੋਗਾਵਾਂ ਬਲਾਕਾ ਦੇ ਇਹਨ੍ਹਾਂ ਜਿਲ੍ਹਾ ਪੱਧਰੀ ਖੇਡ ਮੁਕਾਬਲਿਆ ਦਾ ਸ਼ੁਭ ਆਰੰਭ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਸੰਧੂ ਨੇ ਖਿਡਾਰੀਆ ਨਾਲ ਜਾਣ ਪਛਾਣ ਕਰਕੇ ਕੀਤਾ ਤੇ ਕਿਹਾ ਕਿ ਕੇਂਦਰ ਸਰਕਾਰ ਦੇ ਵਿੱਤੀ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਵੱਲੋਂ ਪੇਂਡੂ ਖੇਡ ਖੇਤਰ ਨੂੰ ਉੱਚਾ ਚੁੱਕਣ ਤੇ ਇਸਦੇ ਬਹਿਤਰ ਪ੍ਰਚਾਰ ਤੇ ਪ੍ਰਸਾਰ ਦੇ ਲਈ ਕਰੋੜਾ ਰੁਪਏ ਦੇ ਫੰਡ ਖਰਚ ਕੀਤੇ ਜਾ ਰਹੇ ਹਨ ਜਿਸਦੇ ਲਈ ਜਿਲ੍ਹਾ ਖੇਡ ਅਫਸਰ ਤੇ ਉਹਨ੍ਹਾਂ ਦੇ ਦਲ -ਬਲ ਵੱਲੋਂ ਅੱਡੀ-ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ।ਪੇਂਡੂ ਖਿਡਾਰੀਆਂਾ, ਖੇਡ ਪ੍ਰੇਮੀਆ ਤੇ ਖੇਡ ਪ੍ਰਮੋਟਰਾ ਨੂੰ ਇਸ ਵਿੱਚ ਵੱਦ-ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਇਸਦੀ ਪ੍ਰਫੂਲਤਾ ਲਈ ਵਚਨਬੰਦ ਹੈ।
ਇਸ ਮੋਕੇ ਕਈ ਖੇਡ ਮੁਕਾਬਲਿਆ ਦੇ ਜੇਤੂਆ ਨੂੰ ਇਨਾਮ ਵੀ ਤਕਸੀਮ ਕੀਤੇ।ਅੱਜ ਪਹਿਲੇ ਦਿਨ ਐਥਲੈਟਿਕਸ, ਵਾਲੀਬਾਲ, ਬਾਸਕਟਬਾਲ, ਕਬੱਡੀ, ਖੋ-ਖੋ, ਹਾਕੀ, ਕੁਸ਼ਤੀ, ਵੇਟ ਲਿਫਟਿੰਗ, ਹੈਂਡਬਾਲ, ਫੁੱਟਬਾਲ ਦੇ ਨਾਕ-ਆਊਟ ਮੁਕਾਬਲਿਆ ਦਾ ਆਯੋਜਨ ਕੀਤਾ ਗਿਆਇਸ ਮੋਕੇ ਇਸ ਮੌਕੇ ਤੇ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਵੇਟ ਲਿਫਟਿੰਗ ਕੋਚ ਅਮਰੀਕ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਹੈੰਡਬਾਲ ਕੋਚ ਜਸਵੰਤ ਸਿੰਘ ਢਿੱਲੋ, ਹਾਕੀ ਕੋਚ ਮਨਮਿੰਦਰ ਸਿੰਘ, ਐਥਲੈਟਿਕਸ ਕੋਚ ਮਨੋਹਰ ਸਿੰਘ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਜਿਮਨਾਸਟਿਕ ਕੋਚ ਰਜਨੀ ਸੈਣੀ, ਜਿਮਨਾਸਟਿਕ ਕੋਚ ਸ਼ਲਿੰਦਰ ਕੁਮਾਰ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਖੋ-ਖੋ ਕੋਚ ਅਮਿਤ ਕੁਮਾਰ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸ਼ਮਸ਼ੇਰ ਸਿੰਘ ਬਹਾਦਰ, ਫੁਟਬਾਲ ਕੋਚ ਖੁਸ਼ਵੰਤ ਸਿੰਘ, ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਖੋ-ਖੋ ਕੋਚ ਮੁਨੀਸ਼ ਕੁਮਾਰ, ਕਬੱਡੀ ਕੋਚ ਮਿਸ ਨੀਤੂ ਆਦਿ ਹਾਜਰ ਸਨ।
Punjab Post Daily Online Newspaper & Print Media
