
ਬਠਿੰਡਾ, 29 ਸਤੰਬਰ (ਜਸਵਿੰਦਰ ਜੱਸੀ, ਅਵਤਾਰ ਸਿੰਘ ਕੈਂਥ) ਖੇਡ ਵਿਭਾਗ ਦੀਤ ਰਫ਼ੋਂ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਬੀੜ ਬਹਿਮਣ ਵਿਖੇ ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਅੰਡਰ-16 ਸਾਲ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਤਾਨੀਆਂ ਦੇ ਲੜਕਿਆਂ ਦੀ ਚੜ੍ਹਤ ਰਹੀ।ਡੀ. ਪੀ. ਈ.ਰਮੇਸ਼ ਸਿੰਘ ਨੇ ਜਾਣਕਾਰੀਦਿੰਦਿਆਂ ਦੱਸਿਆ ਕਿ ਰਾਜੀਵ ਗਾਂਧੀ ਖੇਡ ਅਭਿਆਨ ਤਹਿਤ ਹੋਈਆਂ ਇਨ੍ਹਾਂ ਖੇਡਾਂ ਵਿੱਚ ਸਕੂਲ ਦੇ ਲੜਕਿਆਂ ਦੀਟੀਮ ਨੇ ਕਬੱਡੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬਾਸਕਿਟ ਬਾਲ ਵਿਚ ਲੜਕੀਆਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਐਥਲੀਟ ਰਾਜਦੀਪ ਸਿੰਘ ਨੇ 100 ਮੀਟਰ ਅਤੇ 3000 ਮੀਟਰ ਦੌੜ ਵਿਚ ਪਹਿਲੇ ਸਥਾਨ’ਤੇ ਰਹਿ ਕੇ ਮੈਡਲ ਜਿੱਤਿਆ।ਸਕੂਲ ਪਹੁੰਚੇ ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਮਨਿੰਦਰ ਕੌਰ ਨੇ ਮੈਡਲ ਪਹਿਨਾ ਕੇ ਸਨਮਾਨਿਤ ਕਰਦਿਆਂ ਜਿੱਤ ਲਈ ਵਧਾਈ ਦਿੱਤੀ ਅਤੇ ਡੀ.ਪੀ.ਈ ਰਮੇਸ਼ ਸਿੰਘ ਅਤੇ ਲੈਕਚਰਾਰ ਬਿੰਦਰ ਕੌਰ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮੇਹਨਤ ਸਦਕੇ ਬੱਚਿਆਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਇਸ ਮੌਕੇ ਜਸਵਿੰਦਰ ਸਿੰਘ ਲੈਕਚਰਾਰ ਤੇ ਕਰਮਜੀਤ ਸਿੰਘ ਘੁੱਦਾ ਵੀ ਮੌਜੂਦ ਸਨ।
Punjab Post Daily Online Newspaper & Print Media