ਹਰ ਮਹੀਨੇ 170 ਲੜਕੀਆਂ ਦੇ ਖਾਤਿਆਂ ਵਿੱਚ ਪਾਈ ਜਾਂਦੀ ਹੈ ਰਕਮ
ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ)- ਅਮਰੀਕਾ ਦੀ ਧੀਆਂ ਪੁਕਾਰਦੀਆਂ ਸੰਸਥਾ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦਾ ਵਿਸ਼ੇਸ ਦੌਰਾ ਕੀਤਾ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਦੇ ਸਹਿਯੋਗ ਸਦਕਾ ਅਮਰੀਕਾ ਦੀ ਪ੍ਰਮੁੱਖ ਸੰਸਥਾ ਧੀਆਂ ਪੁਕਾਰਦੀਆਂ ਦੇ ਸੰਚਾਲਕ ਸ੍ਰੀ ਕੁਲਦੀਪ ਸਿੰਘ ਸਰਾਂ ਵੱਲੋਂ ਲਗਾਤਾਰ ਦੂਸਰੇ ਸਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦਾ ਦੌਰਾ ਕੀਤਾ, ਕੁਲਦੀਪ ਸਿੰਘ ਵੱਲੋਂ 2011 ਤੋ ਇਹ ਸੰਸਥਾ ਚਲਾ ਰਹੇ ਹਨ, ਸਕੂਲਾਂ ਤੇ ਕਾਲਜਾਂ ਦੀਆਂ ਅਤਿ ਜਰੂਰਤ ਮੰਦ ਵਿਦਿਆਰਥਣਾਂ ਨੂੰ ਪੜਾਈ ਜਾਰੀ ਰੱਖਣ ਵਿਚ ਵਿੱਤੀ ਮਦਦ ਕਰ ਰਹੇ ਹਨ। ਸੰਸਥਾ ਹੁਣ ਤੱਕ 170 ਵਿਦਿਆਰਥਣਾਂ ਨੂੰ ਪੜ੍ਹਾ ਰਹੀ ਹੈ ਤੇ ਉਹਨਾਂ ਦਾਜ ਨਾ ਦੇਣ ਲੈਣ ਦੀ ਸਹੁੰ ਵੀ ਚੁਕਾਈ ਜਾਂਦੀ ਹੈ।ਇਸ ਮੌਕੇ ਸਵੇਰ ਦੀ ਸਭਾ ਦੌਰਾਨ ਸ੍ਰੀ ਕੁਲਦੀਪ ਸਿੰਘ ਨੇ ਲੜਕੀਆਂ ਦੀ ਸਮਾਜਿਕ ਤਾਕਤ ਸੰਬੰਧੀ ਸੋਚ ਉਸਾਰੂ ਵਿਚਾਰ ਰੱਖੇ ਅਤੇ ਉਹਨਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ।ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਵਾਲੀਆ ਸ੍ਰੀ ਕੁਲਦੀਪ ਸਿੰਘ ਸਰਾਂ ਦਾ ਦਿਲੀ ਧੰਨਵਾਦ ਕੀਤਾ ਤੇ ਉਹਨਾ ਦੁਆਰਾ ਲੜਕੀਆਂ ਦੀ ਕੀਤੀ ਜਾ ਰਹੀ ਮਦਦ ਦੀ ਪ੍ਰੋੜਤਾ ਕਰਦਿਆਂ ਕਿਹਾ ਸਮਾਜ ਵਿੱਚ ਜੇਕਰ ਲੜਕੀ ਪੜਦੀ ਹੈ ਤਾਂ ਪੂਰਾ ਪਰਿਵਾਰ ਹੀ ਪੜਦਾ ਹੈ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਲੜਕੀਆਂ ਦੀ ਸਿਖਿਆ ਵੱਲ ਧਿਆਨ ਦੇਣ ਦੀ ਲੋੜ ਹੈ।ਕੁਲਦੀਪ ਸਿੰਘ ਸਰਾਂ ਨੂੰ ਸਕੂਲ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹਾਜਰ ਮੈਬਰਾਂ ਵਿਚ ਹਰਪ੍ਰੀਤ ਸਿੰਘ, ਹਰੀ ਕ੍ਰਿਸ਼ਨ, ਅਮਨ, ਸੁਮਨ ਬਾਲਾ, ਚਰਨਜੀਤ ਸਿਘ, ਜੀਵਨ ਸਿੰਘ ਆਦਿ ਸਮੂਹ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media